ਮੁੰਬਈ: ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ ਬੁੱਧਵਾਰ ਨੂੰ UAE ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਗੋਲਡਨ ਵੀਜ਼ਾ ਦੇਣ ਲਈ ਧੰਨਵਾਦ ਕੀਤਾ। ਸੰਜੇ ਦੱਤ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਜ਼ ‘ਤੇ ਆਪਣੇ ਗੋਲਡਨ ਵੀਜ਼ਾ ਨਾਲ ਕੁਝ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ। ਸੰਜੇ ਯੂ.ਏ.ਈ. ‘ਚ 10 ਸਾਲ ਤੱਕ ਰਹਿ ਸਕਦੇ ਹਨ।ਆਮ ਤੌਰ ‘ਤੇ ਇਹ ਵੀਜ਼ਾ ਪਹਿਲਾਂ ਬਿਜ਼ਨੈਸਮੈਨ ਅਤੇ ਨਿਵੇਸ਼ਕਾਂ ਲਈ ਜਾਰੀ ਕੀਤਾ ਜਾਂਦਾ ਹੈ, ਪਰ ਪਿਛਲੇ ਸਾਲਾਂ ਤੋਂ ਡਾਕਟਰਾਂ, ਵਿਗਿਆਨੀਆਂ ਤੇ ਕੁਝ ਹੋਰ ਪੇਸ਼ੇਵਰਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਸੰਜੇ ਅਕਸਰ ਪਰਿਵਾਰ ਦੇ ਨਾਲ ਦੁਬਈ ਛੁੱਟੀਆਂ ਮਨਾਉਣ ਜਾਂਦੇ ਰਹਿੰਦੇ ਹਨ।
Honoured to have received a golden visa for the UAE in the presence of Major General Mohammed Al Marri, Director General of @GDRFADUBAI. Thanking him along with the @uaegov for the honour. Also grateful to Mr. Hamad Obaidalla, COO of @flydubai for his support🙏🏻 pic.twitter.com/b2Qvo1Bvlc
— Sanjay Dutt (@duttsanjay) May 26, 2021
ਪਹਿਲੀ ਤਸਵੀਰ ‘ਚ ਸੰਜੇ ਦੱਤ ਆਪਣਾ ਪਾਸਪੋਰਟ ਦਿਖਾ ਰਹੇ ਹਨ। ਮੁਹੰਮਦ ਅਲ ਮਾਰੀ ਦੁਬਈ ‘ਚ ਜਨਰਲ ਡਾਇਰੈਕਟ੍ਰੇਟ ਆਫ ਰੇਜੀਡੈਂਸੀ ਐਂਡ ਫਾਰੇਨ ਅਫੇਅਰਸ ਦੇ ਡਾਇਰੈਕਟਰ ਜਨਰਲ ਹਨ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸੰਜੇ ਨੇ ਲਿਖਿਆ ਕਿ ਮੇਜਰ ਜਨਰਲ ਮੁਹੰਮਦ ਅਲ ਮਾਰੀ ਦੀ ਮੌਜੂਦਗੀ ‘ਚ ਯੂ.ਏ.ਈ. ਦਾ ਗੋਲਡਲ ਵੀਜ਼ਾ ਪਾ ਕੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਇਸ ਸਨਮਾਨ ਲਈ ਯੂ.ਏ.ਈ. ਸਰਕਾਰ ਦਾ ਧੰਨਵਾਦੀ ਹਾਂ’।
ਸੰਜੇ ਦੀ ਇਸ ਪੋਸਟ ‘ਤੇ ਕਈ ਲੋਕਾਂ ਨੇ ਉਸ ਨੂੰ ਵਧਾਈ ਦਿੱਤੀ ਹੈ। ਪਰ, ਸੰਜੇ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਕੁਮੈਂਟ ਵਿਚ ਸੰਜੇ ਦੇ ਲੁਕਸ ਦੀ ਵੀ ਤਰੀਫ਼ ਕੀਤੀ। ਤ੍ਰਿਸ਼ਾਲਾ ਨੇ ਲਿਖਿਆ- ਤੁਸੀਂ ਸ਼ਾਨਦਾਰ ਦਿਖ ਰਹੇ ਹੋ ਡੈਡੀ। ਆਈ ਲਵ ਯੂ।
ਸੰਜੇ ਦੱਤ ਦੀ ਫ਼ਿਲਮਾਂ ‘ਚ ਕੰਮ ਦੀ ਗੱਲ ਕਰੀਏ ਤਾਂ, ਸੰਜੇ ਦੱਤ ਨੂੰ ਆਖਰੀ ਵਾਰ ਤੂਰਬਾਜ਼ ਵਿਚ ਦੇਖਿਆ ਗਿਆ ਸੀ ਜੋ ਕਿ ਨੈੱਟਫਲਿਕਸ’ ਤੇ ਦਸੰਬਰ 2020 ਵਿਚ ਰਿਲੀਜ਼ ਹੋਈ ਸੀ। ਅਭਿਨੇਤਾ ਨੇ ਕੇਜੀਐਫ: ਚੈਪਟਰ 2, ਸ਼ਮਸ਼ੇਰਾ, ਪ੍ਰਿਥਵੀਰਾਜ ਅਤੇ ਭੁਜ:ਪ੍ਰਾਈਡ ਆਫ ਇੰਡੀਆ ਵੀ ਕੀਤੀ ਹੈ।