ਕੋਰੋਨਾ ਮਰੀਜ਼ਾਂ ਲਈ DRDO ਦੀ 2-DG ਦਵਾਈ ਖਰੀਦੇਗੀ ਹਰਿਆਣਾ ਸਰਕਾਰ

TeamGlobalPunjab
2 Min Read

ਚੰਡੀਗੜ੍ਹ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬਾ ਸਰਕਾਰ ਕੋਰੋਨਾ ਮਰੀਜਾਂ ਦੇ ਇਲਾਜ ਲਈ ਡੀਆਰਡੀਓ ਵੱਲੋਂ ਤਿਆਰ ਕੀਤੀ ਗਈ ਦਵਾਈ 2 ਡੀਜੀ ਦੀ ਖਰੀਦ ਕਰੇਗੀ। ਇਸ ਨਾਲ ਮਰੀਜਾਂ ਨੂੰ ਛੇਤੀ ਸਿਹਤਮੰਦ ਹੋਣ ਦੀ ਉਮੀਦ ਹੈ।

ਸਿਹਤ ਮੰਤਰੀ ਨੇ ਇਸ ਸਬੰਧੀ ਟਵੀਟ ‘ਚ ਕਿਹਾ ਕਿ ਹਰਿਆਣਾ ਕੋਵਿਡ ਮਰੀਜਾਂ ਦੇ ਇਲਾਜ ਲਈ ਡੀਆਰਡੀਓ ਵੱਲੋਂ ਵਿਕਸਿਤ ਦਵਾਈ 2ਡੀਜੀ ਖਰੀਦੇਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਅੱਜ ਇਹ ਦਵਾਈ ਜਾਰੀ ਕੀਤੀ, ਜੋ ਰੋਗੀਆਂ ਨੂੰ ਤੇਜੀ ਨਾਲ ਠੀਕ ਕਰਨ ਵਿਚ ਮਦਦ ਕਰਦੀ ਹੈ ਅਤੇ ਆਕਸੀਜਨ ਦੀ ਨਿਰਭਰਤਾ ਨੂੰ ਘੱਟ ਕਰਦੀ ਹੈ। ਉਨ੍ਹਾਂ ਦਸਿਆ ਕਿ ਇਸ ਦਵਾਈ ਨਾਲ ਮਰੀਜਾਂ ਨੂੰ ਵਾਧੂ ਆਕਸੀਜਨ ਦੀ ਲੋਂੜ ਵਿਚ ਕਮੀ ਆਵੇਗੀ।

ਵਿਜ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਕੋਵਿਡ 19 ਵੈਕਸੀਨ ਲਗਾਉਣ ਦਾ ਕੰਮ ਤੇਜੀ ਨਾਲ ਚਲ ਰਿਹਾ ਹੈ। ਹਰਿਆਣਾ ‘ਚ ਅਜੇ ਤੱਕ ਲਗਭਗ 49 ਲੱਖ ਲੋਕਾਂ ਦਾ ਵੈਕਸੀਨੇਸ਼ਨ ਕੀਤਾ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਸੂਬੇ ਵਿਚ ਆਈਸੀਯੂ ਬੈੱਡ ਅਤੇ ਆਈਸੋਲੇਸ਼ਨ ਬੈੱਡ ਅਤੇ ਹੋਰ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਸੂਬੇ ਵਿਚ ਆਕਸੀਜਨ ਅਤੇ ਦਵਾਈਆਂ ਦੀ ਕੋਈ ਕਮੀ ਨਹੀਂ ਹੈ।

Share This Article
Leave a Comment