ਨਵੀਂ ਦਿੱਲੀ: ਸਲਮਾਨ ਖਾਨ ਦੀ ਬਹੁਚਰਚਿਤ ਫਿਲਮ ‘ਰਾਧੇ- ਯੂਅਰ ਮੋਸਟ ਵਾਂਟੇਡ ਭਾਈ’ ਆਪਣੀ ਰਿਲੀਜ਼ ਤੋਂ ਕੁਝ ਮਿੰਟਾਂ ਬਾਅਦ ਹੀ ਸਾਰੀਆਂ ਗੈਰਕਾਨੂੰਨੀ ਵੈਬਸਾਈਟਾਂ ‘ਤੇ ਲੀਕ ਹੋ ਗਈ। ਲੋਕਾਂ ਨੇ ਇਸ ਨੂੰ ਧੜੱਲੇ ਨਾਲ ਡਾਊਨਲੋਡ ਤੇ ਇੱਕ ਦੂਜੇ ਨਾਲ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸਲਮਾਨ ਖਾਨ ਨੇ ਆਪਣੇ ਫੈਨਜ਼ ਨਾਲ ਪਾਇਰੇਸੀ ਰੋਕਣ ਅਤੇ ਫਿਲਮ ਨੂੰ ਪਲੇਟਫਾਰਮ ‘ਤੇ ਦੇਖਣ ਦਾ ਵਾਅਦਾ ਲਿਆ ਸੀ।
ਪਰ ਕੁਝ ਲੋਕਾਂ ਨੇ ਦਬੰਗ ਖਾਨ ਨਾਲ ਕੀਤਾ ਵਾਅਦਾ ਤੋੜ ਦਿੱਤਾ। ਜਿਥੇ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਨੇ ਪਾਇਰੇਟਿਡ ਪਲੇਟਫਾਰਮ ‘ਤੇ ਉਪਲਬਧ ਫਿਲਮ ਦੇਖੀ। ਉੱਥੇ ਹੀ ਦੂਜੇ ਪਾਸੇ ਕੁਝ ਪ੍ਰਸ਼ੰਸਕ ਫਿਲਮ ਲੀਕ ਹੋਣ’ ਤੇ ਭੜਕਦੇ ਦਿਖਾਈ ਦਿੱਤੇ। ਉਨ੍ਹਾਂ ਸਲਮਾਨ ਖਾਨ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਇਕ ਯੂਜ਼ਰ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਰਾਧੇ ਸੋਸ਼ਲ ਮੀਡੀਆ’ ਤੇ ਲੀਕ ਹੋ ਗਈ ਹੈ। ਸਲਮਾਨ ਖਾਨ, ਕੁਝ ਕਰੋ। ਇਸ ਦੇ ਨਾਲ ਹੀ ਇਕ ਹੋਰ ਫੈਨ ਨੇ ਲਿਖਿਆ, ‘ਇਹ ਕੀ ਹੈ, ਰਾਧੇ ਨੂੰ ਸਾਰੇ ਗੈਰਕਾਨੂੰਨੀ ਪਲੇਟਫਾਰਮ’ ਤੇ ਲੀਕ ਕੀਤਾ ਗਿਆ ਹੈ। ਕੋਈ ਕਾਰਵਾਈ ਕਰੋ,ਰਾਧੇ ਬਚਾਓ। ਇਸੇ ਤਰ੍ਹਾਂ ਕਈ ਹੋਰ ਪ੍ਰਸ਼ੰਸਕਾਂ ਨੇ ਵੀ ਇਤਰਾਜ਼ ਜਤਾਇਆ ਹੈ।
#Radhe is leaked in all websites 😥 @SKFilmsOfficial kuch karo yaar pic.twitter.com/E6UnoLVtpT
— A ɾ ʍ ᴀ ᴀ ɴ…!!!❣ (@BeingSkFan27) May 13, 2021
@BeingSalmanKhan thoptv has leaked Radhe movie to watch freely on their android app. Take necessary action against them.#Radhe
— Saidur Rahman (@saidurnb) May 13, 2021
WTF 🤬🤬 #Radhe is leaked in all illegal website and telegram What are u guys doing @SKFilmsOfficial @ZeeStudios_ take immediately Action on this please bacha lo radhe ko yar pic.twitter.com/6K8eEX7IXY
— being_Shoaib.2712 (@being_1010) May 13, 2021
#Radhe movie Leaked @SKFilmsOfficial take action
— ASUTOSH AKKIAN (@Asutosh_Dash_) May 13, 2021