ਮੀਆਮੀ – ਦੱਖਣੀ ਫਲੋਰਿਡਾ ਦੇ ਇਕ ਸ਼ਾਪਿੰਗ ਮਾੱਲ ‘ਚ ਹੋਈ ਗੋਲੀਬਾਰੀ।ਮੌਕੇ ਤੇ ਮੌਜੂਦ ਪੁਲਿਸ ਅਤੇ ਗਵਾਹਾਂ ਨੇ ਦੱਸਿਆ ਕਿ ਸ਼ਾਪਿੰਗ ਮਾਲ ਵਿਚ ਲੋਕਾਂ ਦੇ ਦੋ ਸਮੂਹਾਂ ਵਿਚਾਲੇ ਲੜਾਈ ਕਾਰਨ ਖਰੀਦਦਾਰੀ ਲਈ ਆਏ ਲੋਕਾਂ ‘ਚ ਅਚਾਨਕ ਹੀ ਹਫੜਾ-ਦਫੜੀ ਦਾ ਮਹੌਲ ਬਣ ਗਿਆ ਤੇ ਲੋਕ ਉਥੋਂ ਭੱਜ ਗਏ। ਸ਼ਨੀਵਾਰ ਦੁਪਹਿਰ ਦੀ ਇਸ ਘਟਨਾ ‘ਚ ਤਿੰਨ ਵਿਅਕਤੀਆਂ ਜ਼ਖਮੀ ਹੋਏ।
ਲਾਈਵ ਏਰੀਅਲ ਟੈਲੀਵਿਜ਼ਨ ਦੀਆਂ ਖਬਰਾਂ ਦੀ ਫੁਟੇਜ ਵਿਚ ਲੋਕਾਂ ਨੂੰ ਗੋਲੀਬਾਰੀ ਦੀਆਂ ਮੁਢਲੀਆਂ ਰਿਪੋਰਟਾਂ ਤੋਂ ਬਾਅਦ ਐਵੇਂਚੁਰਾ ਮਾਲ ਦੇ ਬਾਹਰ ਖਿੰਡੇ ਹੋਏ ਦਿਖਾਇਆ। ਪੁਲਿਸ ਦੀਆਂ ਗੱਡੀਆਂ ਨੇ ਮਾੱਲ ਦੀ ਘੇਰਾਬੰਦੀ ਕਰਕੇ ਸੜਕਾਂ ਤੇ ਆਵਾਜਾਈ ਨੂੰ ਰੋਕਿਆ।
ਐਵੇਂਚੁਰਾ ਪੁਲਿਸ ਨੇ ਕਿਹਾ ਕਿ ਲੋਕਾਂ ਦੇ ਦੋ ਸਮੂਹਾਂ ਨੇ ਗੋਲੀਬਾਰੀ ਦੇ ਹਾਲਾਤਾਂ ਤੱਕ ਪਹੁੰਚਣ ਤੋਂ ਪਹਿਲਾਂ ਲੜਨਾ ਸ਼ੁਰੂ ਕਰ ਦਿੱਤਾ ਸੀ।
ਏਵੇਂਚੁਰਾ ਦੇ ਇਕ ਪੁਲਿਸ ਬੁਲਾਰੇ, ਮਾਈਕਲ ਬੇਂਟੋਲੀਲਾ ਨੇ ਲਾਈਵ ਟੈਲੀਵਿਜ਼ਨ ‘ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਕ ਸਮੂਹ ਦੇ ਇਕ ਵਿਅਕਤੀ ਨੇ ਬੰਦੂਕ ਕੱਢੀ ਅਤੇ ਦੂਜੇ ਸਮੂਹ ਦੇ ਇਕ ਵਿਅਕਤੀ ਨੇ ਵੀ ਬੰਦੂਕ ਕੱਢ ਲਈ ਤੇ ਫੇਰ ਉਸ ਹਥਿਆਰ ਨਾਲ ਗੋਲੀਬਾਰੀ ਕਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਤਿੰਨਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੇ ਜ਼ਖਮ ਜਾਨਲੇਵਾ ਨਹੀਂ ਸਨ।
ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਨੇ ਸਾਰੀ ਘਟਨਾ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ। ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਨੇ ਦਿਖਾਇਆ ਕਿ ਲੋਕ ਮਾਲ ਤੋਂ ਬਾਹਰ ਨਿਕਲ ਰਹੇ ਹਨ ਅਤੇ ਦੂਸਰੇ ਸਟੋਰਾਂ ਵਿਚ ਪਨਾਹ ਲੈ ਰਹੇ ਹਨ।
https://twitter.com/Katerinrina/status/1391119360920535044?ref_src=twsrc%5Etfw%7Ctwcamp%5Etweetembed%7Ctwterm%5E1391119360920535044%7Ctwgr%5E%7Ctwcon%5Es1_&ref_url=https%3A%2F%2Fwww.foxnews.com%2Fus%2Fflorida-aventura-mall-incident-injuries-shooting-reports
https://twitter.com/____Shakia/status/1391118600342233089?ref_src=twsrc%5Etfw%7Ctwcamp%5Etweetembed%7Ctwterm%5E1391118600342233089%7Ctwgr%5E%7Ctwcon%5Es1_&ref_url=https%3A%2F%2Fwww.foxnews.com%2Fus%2Fflorida-aventura-mall-incident-injuries-shooting-reports
I was in the mall (my office is 5 mins away) when this shooting occurred a few stores over. Heard the shot, training kicked in – herded everyone, dove for cover behind cabinets. On the floor behind cover when I made this video. Pure chaos. Just left.#aventura #aventuramall pic.twitter.com/4VoWgsm5ib
— thedereksmart🕹️ (@dsmart) May 8, 2021