ਹੁਣ ਹਰਿਆਣਾ ਸਰਕਾਰ ਨੇ ਲੌਕਡਾਊਨ ਨੂੰ ਲੈ ਕੇ ਲਿਆ ਵੱਡਾ ਫੈਸਲਾ

TeamGlobalPunjab
1 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਹੋਰ ਸਖ਼ਤੀ ਕਰਨ ਦਾ ਐਲਾਨ ਕੀਤਾ ਹੈ। ਜਿਸ ਤਹਿਤ ਹੁਣ ਹਰਿਆਣਾ ਵਿੱਚ ਵੀ ਵੀਕੈਂਡ ਲੌਕਡਾਊਨ ਲਗਾ ਦਿੱਤਾ ਗਿਆ। ਰਿਆਣਾ ‘ਚ ਲੌਕਡਾਊਨ ਲਾਉਣ ਦੀ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਆ ਰਹਿਆਂ ਸੀ।

ਖੱਟਰ ਸਰਕਾਰ ਦੇ ਜਾਰੀ ਹੁਕਮਾਂ ਮੁਤਾਬਕ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਲੌਕਡਾਉਨ ਰਹੇਗਾ। ਜਿਨ੍ਹਾਂ ਜ਼ਿਲ੍ਹਿਆਂ ਵਿਚ ਲੌਕਡਾਊਨ ਲਾਗੂ ਕੀਤੀ ਗਿਆ ਹੈ, ਉਨ੍ਹਾਂ ਵਿਚ ਗੁਰੂਗ੍ਰਾਮ, ਫਰੀਦਾਬਾਦ ਪੰਚਕੂਲਾ, ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਰੋਹਤਕ, ਕਰਨਾਲ, ਸਿਰਸਾ, ਫਤਿਹਾਬਾਦ ਸ਼ਾਮਲ ਹਨ। ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰਿਆਂ ‘ਤੇ ਪਾਬੰਦੀ ਲਗਾਈ ਗਈ ਹੈ।

ਸਰਕਾਰ ਨੇ ਆਪਣੇ ਫੈਸਲੇ ਵਿੱਚ ਸਾਫ਼ ਕਰ ਦਿੱਤਾ ਹੈ ਕਿ ਲੌਕਡਾਊਨ ਦੌਰਾਨ ਕੋਈ ਵੀ ਵਿਅਕਤੀ ਘਰੋਂ ਬਾਹਰ ਨਹੀਂ ਨਿਕਲੇਗਾ। ਜਿਹੜਾ ਬਿਨਾਂ ਕੋਈ ਕਾਰਨ ਬਾਹਰ ਆਉਂਦਾ ਹੈ ਤਾਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਹਲਾਂਕਿ ਸਰਕਾਰ ਨੇ ਕਰਮਚਾਰੀ ਜੋ ਕਾਨੂੰਨ ਵਿਵਸਥਾ / ਐਮਰਜੈਂਸੀ ਅਤੇ ਮਿਊਂਸਪਲ ਸੇਵਾਵਾਂ / ਡਿਊਟੀਆਂ ਦੇ ਨਾਲ ਕਾਰਜਕਾਰੀ ਮੈਜਿਸਟਰੇਟ, ਪੁਲਿਸ ਕਰਮਚਾਰੀ, ਮਿਲਟਰੀ / ਸੀ.ਏ.ਪੀ. ਮੀਡੀਆ ਕਰਮਚਾਰੀ ਅਤੇ ਸਿਹਤ ਕਰਮਚਾਰੀ, ਬਿਜਲੀ ਕਾਮੇ, ਅੱਗ ਬੁਝਾਊ ਕਰਮਚਾਰੀਆਂ ਨੂੰ ਛੋਟ ਦਿੱਤੀ ਗਈ ਹੈ। ਜ਼ਰੂਰੀ ਚੀਜ਼ਾਂ ਦੇ ਨਿਰਮਾਣ ਵਿਚ ਲੱਗੇ ਲੋਕਾਂ ‘ਤੇ ਵੀ ਕੋਈ ਰੋਕ ਨਹੀਂ ਲਗਾਈ ਗਈ।

Share This Article
Leave a Comment