ਨਵੀਂ ਦਿੱਲੀ :- ਦੇਸ਼ ਦੇ ਸਭ ਤੋਂ ਉੱਘੇ ਕਾਰੋਬਾਰੀਆਂ ‘ਚ ਸ਼ਾਮਲ ਤੇ ਬਜਾਜ ਗਰੁੱਪ ਦੇ ਗੈਰ-ਕਾਰਜਕਾਰੀ ਚੇਅਰਮੈਨ ਰਾਹੁਲ ਬਜਾਜ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਕੰਪਨੀ ਦੇ ਨਿਰਦੇਸ਼ਕ ਬੋਰਡ ਨੇ ਉਨ੍ਹਾਂ ਨੂੰ ਇਸ ਸਾਲ ਪਹਿਲੀ ਮਈ ਤੋਂ ਬਾਅਦ ਆਉਣ ਵਾਲੇ ਪੰਜ ਸਾਲਾਂ ਲਈ ਆਨਰੇਰੀ ਚੇਅਰਮੈਨ ਬਣਾਇਆ ਹੈ। ਰਾਹੁਲ ਬਜਾਜ ਦੀ ਜਗ੍ਹਾ ਕੰਪਨੀ ਦੇ ਗੈਰ-ਕਾਰਜਕਾਰੀ ਨਿਕਦੇਸ਼ਕ ਨੀਰਜ ਬਜਾਜ ਨੂੰ ਕੰਪਨੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ।
ਦੱਸ ਦਈਏ ਬਿਆਨ ਅਨੁਸਾਰ 82 ਸਾਲਾ ਰਾਹੁਲ ਬਜਾਜ ਨੇ ਪਿਛਲੇ ਪੰਜ ਦਹਾਕਿਆਂ ਤੋਂ ਕੰਪਨੀ ਦੀ ਅਥਾਹ ਸੇਵਾ ਕੀਤੀ ਹੈ। ਸਾਲ 1972 ਤੋੋਂ ਗਰੁੱਪ ਦੇ ਪ੍ਰਧਾਨ ਦੇ ਰੂਪ ‘ਚ ਬਜਾਜ ਨੇ ਨਾ ਸਿਰਫ਼ ਕੰਪਨੀ ਨੂੰ ਦੇਸ਼ ਦੀਆਂ ਪ੍ਰਮੁਖ ਇਕ ਪਹੀਆ ਤੇ ਦੋ ਪਹੀਆ ਵਾਹਨ ਕੰਪਨੀਆਂ ‘ਚ ਲਿਆ ਕੇ ਖੜਾ ਕੀਤਾ ਸਗੋਂ ਵਿਦੇਸ਼ੀ ਬਾਜ਼ਾਰਾਂ ‘ਚ ਵੀ ਪ੍ਰਮੁਖਤਾ ਦਵਾਈ। ਉਨ੍ਹਾਂ ਨੇ ਉਮਰ ਦਾ ਹਵਾਲਾ ਦਿੰਦੇ ਹੋਏ ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕੀਤੀ ਸੀ।
ਜ਼ਿਕਰਯੋਗ ਹੈ ਕਿ ਬਜਾਜ ਆਟੋ ਦੇ ਸਕੂਟਰ ਬ੍ਰਾਂਡਜ਼ ਨੇ ਲੰਬੇ ਸਮੇਂ ਤਕ ਨਾ ਸਿਰਫ਼ ਮੋਟਰਸਾਈਕਲ ਸੇਗਮੈਂਟ ਨੂੰ ਟੱਕਰ ਦਿੱਤੀ ਸਗੋਂ ਸਕੂਟਰ ਨੂੰ ਇਕ ਸ਼੍ਰੇਣੀ ਦੇ ਰੂਪ ‘ਚ ਖੜਾ ਕੀਤਾ। ਉਨ੍ਹਾਂ ਨੇ ਸਾਲ 2008 ‘ਚ ਬਜਾਜ ਗਰੁੱਪ ਨੂੰ ਤਿੰਨ ਕੰਪਨੀਆਂ ‘ਚ ਵੰਡਿਆ। ਇਨ੍ਹਾਂ ‘ਚ ਬਜਾਜ ਆਟੋ, ਬਜਾਜ ਫਿਨਸਰਵ ਤੇ ਇਕ ਹੋਲਡਿੰਗ ਕੰਪਨੀ ਸ਼ਾਮਲ ਹੈ। ਰਾਜ ਸਭਾ ਮੈਂਬਰ ਰਹੇ ਤੇ ਦੇਸ਼ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਮਾਨ ਪਦਮ ਭੂਸ਼ਣ ਨਾਲ ਸਨਮਾਨਤ ਬਜਾਜ ਆਰਥਿਕ ਉਦਾਰੀਕਰਨ ਤੋਂ ਪਹਲਿੇ ਦੌਰ ਦੀਆਂ ਸਰਕਾਰਾਂ ਦੀਆਂ ਕਾਰੋਬਾਰੀ ਨੀਤੀਆਂ ਦੇ ਵਿਰੋਧੀ ਰਹੇ ਹਨ।