ਨਵਜੋਤ ਸਿੱਧੂ ਤੋਂ ਬਾਅਦ ਹੁਣ ਜਨਰਲ ਜੇ.ਜੇ. ਸਿੰਘ ਨੇ ਕੱਢੀ ਕੈਪਟਨ ‘ਤੇ ਭੜਾਸ

TeamGlobalPunjab
3 Min Read

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਵਿਚਾਲੇ ਹਾਲੇ ਸਿਆਸੀ ਤਣਾਅ ਠੰਡਾ ਨਹੀਂ ਹੋਇਆ ਕਿ ਹੁਣ ਇਸ ਮੈਦਾਨ ਵਿੱਚ ਸਾਬਕਾ ਕਰਨਲ ਜੇਜੇ ਸਿੰਘ ਵੀ ਆ ਗਏ ਹਨ। ਜੇ.ਜੇ. ਸਿੰਘ ਨੇ ਟਵੀਟ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭੜਾਸ ਕੱਢੀ ਹੈ। ਜੇ.ਜੇ. ਸਿੰਘ ਨੇ ਕਿਹਾ ਕਿ ਮੈਂ ਤਾਂ ਸਿਰਫ਼ ਮਾਮੂਲੀ ਚੋਣ ਹੀ ਹਾਰਿਆ ਹਾਂ ਪਰ ਤੁਸੀਂ ਤਾਂ ਜ਼ਮੀਰ ਹਾਰ ਚੁੱਕੇ ਹੋ।

ਉਨ੍ਹਾਂ ਕਿਹਾ ਕਿ, ‘ਵਿਧਾਨ ਸਭਾ ਚੋਣ ਫ਼ਿਕਸ ਮੈਚ ਸੀ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਸਮਾਂ ਬਦਲਦਾ ਰਹਿੰਦਾ ਹੈ, ਭੁੱਲੋ ਨਾ ਕਦੇ ਤੁਸੀਂ ਵੀ ਪਟਿਆਲੇ ਤੋਂ ਚੋਣ ਹਾਰੇ ਸੀ।’

ਜਨਰਲ ਜੇਜੇ ਸਿੰਘ ਨੇ ਕੈਪਟਨ ਨੂੰ ਕਿਹਾ, ‘ਸਾਰਾ ਪੰਜਾਬ ਇਸ ਗੱਲ ਤੋਂ ਜਾਣੂ ਹੈ, ਤੁਸੀਂ ਬਾਦਲਾਂ ਨਾਲ਼ ਘਿਓ ਖਿਚੜੀ ਹੋ । 2017 ਦੀਆਂ ਚੋਣਾਂ ਵਿੱਚ ਬਾਦਲਾਂ ਨੇ ਸਾਜ਼ਸ਼ ਤਹਿਤ ਤੁਹਾਡੀ ਮਦਦ ਕੀਤੀ , ਜਿਸਦਾ ਕਰਜ਼ ਤੁਸੀਂ ਬਹਿਬਲ ਕਲਾਂ ਗੋਲ਼ੀ ਕਾਂਡ ਵਿੱਚ ਕਾਰਵਾਈ ਨਾਂ ਕਰ ਕੇ ਚੁਕਾ ਰਹੇ ਹੋ।

ਦਰਅਸਲ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਜਨਰਲ ਜੇਜੇ ਸਿੰਘ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਜੇਕਰ ਆਪਣੇ ਆਪ ਵਿੱਚ ਜ਼ਿਆਦਾ ਹੀ ਵੱਡਾ ਲੀਡਰ ਬਣ ਰਿਹਾ ਤਾਂ ਉਹ ਮੇਰੇ ਖ਼ਿਲਾਫ਼ ਪਟਿਆਲਾ ਤੋਂ ਚੋਣ ਲੜ ਕੇ ਦਿਖਾਉਣ। ਅੱਗੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਵੀ ਉਹੀ ਹਾਲ ਹੋਵੇਗਾ ਜੋ ਜਨਰਲ ਜੇਜੇ ਸਿੰਘ ਦਾ ਹੋਇਆ ਸੀ। ਕੈਪਟਨ ਦੇ ਇਸ ਬਿਆਨ ਮਗਰੋਂ ਹੁਣ ਜੇਜੇ ਸਿੰਘ ਨੇ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਭੜਾਸ ਕੱਢੀ ਹੈ।

Share This Article
Leave a Comment