ਸੋਨਾਲੀ ਗਿਰੀ ਵੱਲੋਂ ਬੀਬੀਐਮਬੀ ਨੂੰ ਆਪਣੇ ਆਕਸੀਜਨ ਉਤਪਾਦਨ ਪਲਾਂਟ ਨੂੰ ਮੁੜ ਚਾਲੂ ਕਰਨ ਦੀ ਹਦਾਇਤ

TeamGlobalPunjab
1 Min Read

ਰੂਪਨਗਰ: ਦੇਸ਼ ਵਿਚ ਆਕਸੀਜਨ ਦੀ ਘਾਟ ਨੂੰ ਵੇਖਦਿਆਂ ਸੋਨਾਲੀ ਗਿਰੀ, ਡਿਪਟੀ ਕਮਿਸ਼ਨਰ, ਰੂਪਨਗਰ ਨੇ ਬੀ.ਬੀ.ਐਮ.ਬੀ. ਨੂੰ ਆਪਣੇ ਆਕਸੀਜਨ ਉਤਪਾਦਨ ਪਲਾਂਟ ਨੂੰ ਮੁੜ ਚਾਲੂ ਕਰਨ ਦੀ ਹਦਾਇਤ ਕੀਤੀ ਹੈ, ਇਸ ਪਲਾਂਟ ਨੇ 2010 ਤੋਂ ਕੰਮ ਕਰਨਾ ਬੰਦ ਕਰ ਦਿੱਤਾ ਸੀ।

ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਸੋਨਾਲੀ ਗਿਰੀ ਨੇ ਕਿਹਾ ਕਿ ਕੋਵਿਡ -19 ਕੇਸ ਪੰਜਾਬ ਰਾਜ ਵਿੱਚ ਲਗਾਤਾਰ ਵੱਧ ਰਹੇ ਹਨ। ਆਕਸੀਜਨ ਸੰਕਟ ਦੇ ਮਾਮਲੇ ਵਿਚ ਪੂਰੇ ਦੇਸ਼ ਨੂੰ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਇਹ ਸਮਝਦਾਰੀ ਹੈ ਕਿ ਇਹਨਾਂ ਸਰੋਤਾਂ ਦੀ ਮੈਪਿੰਗ ਕੀਤੀ ਜਾਵੇ ਅਤੇ ਪੂਰੀ ਸਮਝਦਾਰੀ ਅਤੇ ਸੂਝ ਬੂਝ ਨਾਲ ਇਨ੍ਹਾਂ ਦਾ ਇਸਤੇਮਾਲ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਕੋਲ ਆਪਣਾ ਆਕਸੀਜਨ ਉਤਪਾਦਨ ਪਲਾਂਟ ਹੈ, ਜਿਸਨੇ 2010 ਵਿੱਚ ਉਤਪਾਦਨ ਦਾ ਕੰਮ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਆਕਸੀਜਨ ਸੰਕਟ ਦੇ ਮੱਦੇਨਜ਼ਰ, ਉਨ੍ਹਾਂ ਵੱਲੋਂ ਬੀਬੀਐਮਬੀ ਨੂੰ ਇਹ ਆਕਸੀਜਨ ਉਤਪਾਦਨ ਪਲਾਂਟ ਮੁੜ ਚਾਲੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਇਸ ਬੀਬੀਐਮਬੀ ਪਲਾਂਟ ਵਿੱਚ ਪ੍ਰਤੀ ਦਿਨ 100 ਆਕਸੀਜਨ ਸਿਲੰਡਰ ਤਿਆਰ ਕਰਨ ਦੀ ਸਮਰੱਥਾ ਹੈ।

Share This Article
Leave a Comment