ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ):ਬਰਗਾੜੀ ਮੋਰਚਾ ਫਿਰ ਤੋਂ ਲਗਾਉਣ ਸਬੰਧੀ ਪੰਥਕ ਜਥੇਬੰਦੀਆਂ ਦੀ ਮੀਟਿੰਗ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਦੀ ਸਿੱਟ ਬਾਰੇ ਫ਼ੈਸਲਾ ਸਹੀ ਨਹੀਂ ਦਿੱਤਾ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਫ਼ੈਸਲੇ ਤੋਂ ਬਾਅਦ ਬਾਦਲਕੇ ਖੁਸ਼ੀਆਂ ਮਨਾ ਰਹੇ ਹਨ। ਪਰ ਸਵਾਲ ਇਹ ਹੈ ਕਿ ਬਹਿਬਲ ਕਲਾਂ ਤੇ ਕੋਟਕਪੂਰਾ- ਗੋਲੀਕਾਂਡ ਅਤੇ ਬੇਅਦਬੀ ਦੇ ਮਾਮਲੇ ਬਾਰੇ ਇਨਸਾਫ ਸਿੱਖ ਕੌਮ ਨੂੰ ਕਦੋਂ ਮਿਲੇਗਾ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੀ ਸਿੱਟ ਬਾਰੇ ਆਈ ਸਟੇਟਮੇਂਟ ਨੂੰ ਕਾਲਾ ਲੇਖ ਕਿਹਾ ਜਾ ਸਕਦਾ ਹੈ ਇਨਸਾਫ਼ ਦਾ ਦਸਤਾਵੇਜ਼ ਨਹੀਂ।
ਉਨ੍ਹਾਂ ਐਲਾਨ ਕੀਤਾ ਕਿ 30 ਅਪ੍ਰੈਲ ਨੂੰ ਕੋਟਕਪੂਰਾ ਜਿਥੇ ਗੋਲੀ ਕਾਂਡ ਹੋਇਆ ਸੀ ਉਸ ਥਾਂ ਤੇ ਇਸ ਸਟੇਟਮੈਂਟ ਦੀ ਕਾਪੀ ਹੋ ਸਭ ਤੋਂ ਪਹਿਲਾਂ ਉਹ ਸਾੜਨਗੇ ਅਤੇ ਉਸ ਤੋਂ ਬਾਅਦ ਪੂਰੀ ਕੌਮ ਇਸ ਦੀਆਂ ਕਾਪੀਆਂ ਸਾੜੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੀਆਂ ਕਾਪੀਆਂ ਸਾੜ ਕੇ ਸਿੱਖ ਕੌਮ ਹਾਈ ਕੋਰਟ ਅਤੇ ਸਰਕਾਰ ਨੂੰ ਇਹ ਦੱਸੇ ਕਿ ਇਹ ਫੈਸਲਾ ਸਿੱਖ ਕੌਮ ਨੂੰ ਮਨਜ਼ੂਰ ਨਹੀਂ।