ਕੋਰੋਨਾ ਖ਼ਿਲਾਫ਼ ਜੰਗ ਲਈ Google ਵਲੋਂ ਭਾਰਤ ਨੂੰ 135 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ

TeamGlobalPunjab
2 Min Read

ਨਵੀਂ ਦਿੱਲੀ: ਭਾਰਤ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਅਜਿਹੇ ਵਿੱਚ ਕਈ ਦੇਸ਼ਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਹੈ ਤੇ ਹੁਣ ਗੂਗਲ ਕੰਪਨੀ ਨੇ ਵੀ ਭਾਰਤ ਦੀ ਸਹਾਇਤਾ ਲਈ 135 ਕਰੋੜ ਰੁਪਏ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਖੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ।

ਸੁੰਦਰ ਪਿਚਾਈ ਦੇ ਟਵੀਟ ਮੁਤਾਬਕ, ਭਾਰਤ ਵਿੱਚ ਕੋਰੋਨਾ ਸੰਕਟ ਨੂੰ ਦੇਖਦਿਆਂ ਗੂਗਲ ਨੇ 135 ਕਰੋੜ ਰੁਪਏ ਦਾ ਫੰਡ ਦੇਣ ਦਾ ਫੈਸਲਾ ਕੀਤਾ ਹੈ। ਇਹ ਫੰਡ Give India ਅਤੇ ਯੂਨੀਸੈਫ ਦੇ ਜ਼ਰੀਏ ਭਾਰਤ ਨੂੰ ਮਿਲਣਗੇ।

GiveIndia ਨੂੰ ਦਿੱਤੇ ਗਏ ਫੰਡ ਨਾਲ ਉਨ੍ਹਾਂ ਲੋਕਾਂ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ ਜੋ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ, ਤਾਂਕਿ ਉਹ ਆਪਣੇ ਦੈਨਿਕ ਖਰਚ ਚੁੱਕ ਸਕਣ। ਇਸ ਤੋਂ ਬਾਅਦ, ਯੂਨੀਸੈਫ ਦੇ ਜ਼ਰੀਏ ਆਕਸੀਜਨ ਅਤੇ ਟੈਸਟਿੰਗ ਸਮੱਗਰੀ ਸਣੇ ਹੋਰ ਮੈਡੀਕਲ ਸਪਲਾਈ ਦਿੱਤੀ ਜਾਵੇਗੀ। ਗੂਗਲ ਦੇ ਕਰਮਚਾਰੀ ਵੀ ਭਾਰਤ ਲਈ ਫ਼ੰਡ ਇਕੱਠਾ ਕਰਨ ਲਈ ਅਭਿਆਨ ਚਲਾ ਰਹੇ ਹਨ। ਹੁਣ ਤੱਕ 900 ਗੂਗਲ ਕਰਮੀਆਂ ਨੇ 3.7 ਕਰੋੜ ਰੁਪਏ ਦਾ ਫੰਡ ਇਕੱਠਾ ਕੀਤਾ ਹੈ।

Share This Article
Leave a Comment