ਨਵੀਂ ਦਿੱਲੀ: ਦੇਸ਼ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,14,835 ਨਵੇਂ ਸੰਕਰਮਿਤਾਂ ਦੀ ਪੁਸ਼ਟੀ ਹੋਈ ਹੈ। ਇੰਨੀ ਵੱਡੀ ਗਿਣਤੀ ਵਿੱਚ ਇਸ ਤੋਂ ਪਹਿਲਾਂ ਕਦੇ ਨਵੇਂ ਮਰੀਜ਼ ਨਹੀਂ ਮਿਲੇ ਹਨ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ। ਬੀਤੇ ਲਗਭਗ 10 ਦਿਨਾਂ ਤੋਂ ਹਰ ਦਿਨ 2 ਲੱਖ ਤੋਂ ਜ਼ਿਆਦਾ ਨਵੇਂ ਕੇਸ ਮਿਲ ਰਹੇ ਹਨ। ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ ਸਣੇ 10 ਸੂਬਿਆਂ ਵਿੱਚ ਦਰਜ ਕੀਤੇ ਗਏ ਹਨ।
ਕੋਰੋਨਾ ਕਾਰਨ ਮੌਤਾਂ ਤੇ ਰਿਕਵਰੀ ਦੇ ਅੰਕੜਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 2,104 ਮੌਤਾਂ ਦਰਜ ਕੀਤੀਆਂ ਗਈਆਂ ਹਨ। ਬੀਤੇ 4 ਮਹੀਨੀਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਮੌਤਾਂ ਦੀ ਗਿਣਤੀ 2 ਹਜ਼ਾਰ ਦੇ ਪਾਰ ਹੋਈ ਹੈ। ਇਸ ਵਿਚਾਲੇ ਬੀਤੇ 24 ਘੰਟਿਆਂ ਦੌਰਾਨ 1,78,841 ਮਰੀਜ਼ਾਂ ਨੂੰ ਰਿਕਵਰ ਕੀਤਾ ਗਿਆ ਹੈ।
ਸਿਹਤ ਮੰਤਰਾਲੇ ਅਨੁਸਾਰ ਟੀਕਾਕਰਨ ਅਭਿਆਨ ਦੇ ਤਹਿਤ ਬੀਤੇ 24 ਘੰਟਿਆਂ ਦੌਰਾਨ 22,11,334 ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ।
📍 Highest number of daily #NewCases in several states of India (as on 22nd April, 2021 till 08:00 AM)
☑️ Follow #COVIDAppropriateBehaviour to #StaySafe#Unite2FightCorona pic.twitter.com/USuqO37KMY
— #IndiaFightsCorona (@COVIDNewsByMIB) April 22, 2021
📍#COVID19 India Tracker
(As on 22 April, 2021, 08:00 AM)
➡️Confirmed cases: 1,59,30,965
➡️Recovered: 1,34,54,880 (84.46%)👍
➡️Active cases: 22,91,428 (14.38%)
➡️Deaths: 1,84,657 (1.16%)#IndiaFightsCorona#Unite2FightCorona#StaySafe @MoHFW_INDIA pic.twitter.com/HMo2QeaOkU
— #IndiaFightsCorona (@COVIDNewsByMIB) April 22, 2021