ਚੰਡੀਗੜ੍ਹ:- ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ SIT ਦੇ ਚੇਅਰਮੈਨ ਤੇ ਅੰਮ੍ਰਿਤਸਰ ਦੇ ਇੰਸਪੈਕਟਰ ਜਨਰਲ ਪੁਲਿਸ ਐਸਪੀਐਸ ਪਰਮਾਰ ਨੇ ਡੀਆਈਜੀ ਗੁਰਪ੍ਰੀਤ ਭੁਲੱਰ ਨੂੰ SIT ਦਾ ਮੈਂਬਰ ਨਿਯੁਕਤ ਕਰਨ ਦੀ ਸ਼ਿਫਾਰਸ਼ ਕੀਤੀ ਹੈ।
SIT ਦੇ ਚੇਅਰਮੈਨ ਪਰਮਾਰ ਨੇ ਚਿੱਠੀ ‘ਚ ਇਹ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਵੱਲੋਂ 2004 ਬੈਚ ਦੇ ਡੀਆਈਜੀ ਰੈਂਕ ਦੇ 8 ਅਫ਼ਸਰਾਂ ਦੀ ਪ੍ਰੋਫਾਇਲ ਵੇਖੀ ਗਈ ਤੇ ਇਨ੍ਹਾਂ ‘ਚ ਕਈ ਪਹਿਲੂਆਂ ਨੂੰ ਦੇਖਣ ਮਗਰੋਂ ਡੀਆਈਜੀ ਗੁਰਪ੍ਰੀਤ ਭੁਲੱਰ ਢੁਕਵੇਂ ਪਾਏ ਗਏ। ਡੀਆਈਜੀ ਗੁਰਪ੍ਰੀਤ ਭੁਲੱਰ ਕੋਲ ਜਾਂਚ ਤੇ ਸੁਪਰਵਿਜ਼ਨ ‘ਚ ਲਗਭਗ 30 ਸਾਲ ਦਾ ਤਜਰਬਾ ਹੈ।ਇਸ ਲਈ ਡੀਆਈਜੀ ਗੁਰਪ੍ਰੀਤ ਭੁਲੱਰ ਨੂੰ SIT ਦਾ ਮੈਂਬਰ ਬਣਾਇਆ ਜਾਵੇ।