ਕੋਲਕਾਤਾ :- ਬੰਗਾਲ ‘ਚ ਨਦੀਆ ਜ਼ਿਲ੍ਹੇ ਦੇ ਚਕਦਹ ‘ਚ ਬੀਤੇ ਐਤਵਾਰ ਦੀ ਸਵੇਰ ਭਾਜਪਾ ਵਰਕਰ ਦਿਲੀਪ ਕੀਰਤਨੀਆ ਦੀ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਭਾਜਪਾ ਵਰਕਰ ਨੇ ਸੜਕ ‘ਤੇ ਚੱਕਾ ਜਾਮ ਕਰ ਕੇ ਮੁਜ਼ਾਹਰਾ ਕੀਤਾ। ਇਸ ਦੌਰਾਨ ਭਾਜਪਾ ਵਰਕਰ ਨੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ‘ਤੇ ਦਿਲੀਪ ਦੀ ਹੱਤਿਆ ਦਾ ਦੋਸ਼ ਲਗਾਇਆ।
ਪੁਲਿਸ ਦਾ ਕਹਿਣਾ ਹੈ ਕਿ ਕੀਰਤਨੀਆ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਪਖਾਨੇ ਲਈ ਸ਼ਨਿਚਰਵਾਰ ਨੂੰ ਰਾਤ ਨੂੰ ਬਾਹਰ ਗਏ ਸਨ, ਪਰ ਵਾਪਸ ਨਹੀਂ ਪਰਤੇ। ਜਦੋਂ ਉਹ ਬਹੁਤ ਦੇਰ ਤਕ ਤਕ ਨਹੀਂ ਪਰਤੇ ਤਾਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਉਹ ਘਰੋਂ ਕੁਝ ਹੀ ਮੀਟਰ ਦੂਰ ਜ਼ਖ਼ਮੀ ਹਾਲਤ ‘ਚ ਮਿਲੇ।ਉਨ੍ਹਾਂ ਨੂੰ ਚਕਦਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸਤੋਂ ਇਲਾਵਾ ਭਾਜਪਾ ਵਰਕਰਾਂ ਨੇ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਦੀ ਗਿ੍ਫ਼ਤਾਰੀ ਦੀ ਮੰਗ ਕੀਤੀ ਤੇ ਰਾਸ਼ਟਰੀ ਰਾਜ ਮਾਰਗ 24 ਰੋਕਣ ਦੀ ਕੋਸ਼ਿਸ਼ ਕੀਤੀ।