ਚੰਡੀਗੜ੍ਹ : – ਕੋਰੋਨਾ ਸੰਕ੍ਰਮਣ ਦਾ ਖਤਰਾ ਹੁਣ ਵਿਆਪਕ ਰੂਪ ਲੈ ਚੁੱਕਾ ਹੈ। ਇਸ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਵਧਾਨੀ ਦੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪੰਜਾਬ ’ਚ ਨਵੇਂ ਸਟ੍ਰੇਨ ਦੇ ਮਾਮਲੇ ਵੱਡੀ ਗਿਣਤੀ ’ਚ ਮਿਲ ਰਹੇ ਹਨ। ਇਸ ਨਵੇਂ ਸਟ੍ਰੇਨ ਨੂੰ ਚੰਡੀਗੜ੍ਹ ਆਉਣ ਤੋਂ ਰੋਕਣ ਲਈ ਹੁਣ ਯੂਟੀ ਪ੍ਰਸ਼ਾਸਨ ਪੰਜਾਬ ਦੇ ਜ਼ਿਆਦਾ ਸੰਕ੍ਰਮਿਤ ਤੇ ਨਵੇਂ ਸਟ੍ਰੇਨ ਵਾਲੇ ਸ਼ਹਿਰਾਂ ਦੀ ਪਛਾਣ ਕਰ ਰਿਹਾ ਹੈ।
ਦੱਸ ਦਈਏ ਇਹ ਨਵੇਂ ਸਟ੍ਰੇਨ ਪੰਜਾਬ ’ਚ ਪਹੁੰਚੇ ਐੱਨਆਰਆਈ ਦੀ ਵਜ੍ਹਾ ਨਾਲ ਸਾਰੀਆਂ ਥਾਵਾਂ ’ਤੇ ਫੈਲ ਚੁੱਕਾ ਹੈ। ਪੰਜਾਬ ਦੇ ਜ਼ਿਲ੍ਹੇ ਜਲੰਧਰ, ਨਵਾਂਸ਼ਹਿਰ ਵਰਗੇ ਜ਼ਿਲ੍ਹਿਆਂ ’ਚ ਸੰਕ੍ਰਮਣ ਤੇਜ਼ੀ ਨਾਲ ਫੈਲ ਰਿਹਾ ਹੈ। ਇਨ੍ਹਾਂ ਜ਼ਿਲ੍ਹਿਆਂ ’ਚ ਚੰਡੀਗੜ੍ਹ ਦੀਆਂ ਬੱਸਾਂ ਦੇ ਰੂਟ ਘੱਟ ਕਰਨ ਦੀ ਪਲਾਨਿੰਗ ਚੱਲ ਰਹੀ ਹੈ।