ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸੰਕਰਮਣ ਦੀ ਰਫਤਾਰ ਬੇਕਾਬੂ ਹੋ ਚੁੱਕੀ ਹੈ। ਨਵੇਂ ਮਾਮਲਿਆਂ ਦੀ ਗਿਣਤੀ ਹਰ ਦਿਨ ਰਿਕਾਰਡ ਤੋੜ ਰਹੀ ਹੈ। ਚੌਥੀ ਵਾਰ ਦੇਸ਼ ਵਿੱਚ 1 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਾਮਲੇ ਆਏ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ, ਬੀਤੇ 24 ਘੰਟਿਆਂ ਦੌਰਾਨ 131,968 ਨਵੇਂ ਕੋਰੋਨਾ ਕੇਸ ਆਏ ਅਤੇ 780 ਲੋਕਾਂ ਦੀ ਜਾਨ ਚਲੀ ਗਈ ਹੈ। ਹਾਲਾਂਕਿ 61,899 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 4,6 ਅਤੇ 7 ਅਪ੍ਰੈਲ ਨੂੰ 1 ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆਏ ਸਨ।
ਮਹਾਰਾਸ਼ਟਰ ਵਿੱਚ ਬੀਤੇ ਦਿਨੀਂ ਕੋਰੋਨਾ ਵਾਇਰਸ ਸੰਕਰਮਣ ਦੇ 56,286 ਨਵੇਂ ਮਾਮਲੇ ਸਾਹਮਣੇ ਆਏ, ਜਿਸਦੇ ਨਾਲ ਸੂਬੇ ਵਿੱਚ ਸੰਕਰਮਣ ਦੇ ਕੁੱਲ ਮਾਮਲੇ ਵਧਕੇ 32,29,547 ਹੋ ਗਏ। ਇਸਦੇ ਨਾਲ ਹੀ 376 ਅਤੇ ਲੋਕਾਂ ਦੀ ਮੌਤ ਹੋਣ ਨਾਲ ਕੁੱਲ ਮ੍ਰਿਤਕਾਂ ਦੀ ਗਿਣਤੀ 57,028 ਹੋ ਗਈ।
ਅੱਜ ਦੇਸ਼ ਵਿੱਚ ਕੋਰੋਨਾ ਦੇ ਕੁੱਲ ਅੰਕੜੇ:
ਕੁੱਲ ਕੋਰੋਨਾ ਕੇਸ – 1 ਕਰੋੜ 30 ਲੱਖ 60 ਹਜ਼ਾਰ 542
ਕੁੱਲ ਡਿਸਚਾਰਜ – 1 ਕਰੋੜ 19 ਲੱਖ 13 ਹਜ਼ਾਰ 292
ਕੁੱਲ ਐਕਟਿਵ ਕੇਸ – 9 ਲੱਖ 79 ਹਜ਼ਾਰ 608
ਕੁੱਲ ਮੌਤਾਂ- 1 ਲੱਖ 67 ਹਜ਼ਾਰ 642
ਕੁੱਲ ਟੀਕਾਕਰਣ – 9 ਕਰੋੜ 43 ਲੱਖ 34 ਹਜ਼ਾਰ 262 ਡੋਜ ਦਿੱਤੀ ਗਈ