ਰੋਹਤਕ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਉੱਠਦੀ ਦਿਖਾਈ ਦੇ ਰਹੀ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸੇ ਤਹਿਤ ਪੀਜੀਆਈ ਰੋਹਤਕ ਵਿਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੀ ਚਿੰਤਾ ਦੇਖਣ ਨੂੰ ਮਿਲੀ। ਪੀਜੀਆਈ ਰੋਹਤਕ ਦੇ 22 ਡਾਕਟਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਵੱਡੀ ਗੱਲ ਇਹ ਹੈ ਕਿ ਇਹ ਸਾਰੇ ਡਾਕਟਰ ਜੱਚਾ ਬੱਚਾ ਵਾਰਡ ਵਿਚ ਡਿਊਟੀ ਦੇ ਰਹੇ ਸਨ।
22 ਡਾਕਟਰਾਂ ਵਿੱਚੋਂ ਪਿਛਲੇ ਦਿਨੀਂ ਚਾਰ ਡਾਕਟਰਾਂ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਵੀ ਲਗਵਾਈ ਸੀ। ਜੱਚਾ ਬੱਚਾ ਵਾਰਡ ਵਿਚ ਡਾਕਟਰਾਂ ਦੇ ਕੋਰੋਨਾ ਪੀੜਤ ਪਾਏ ਜਾਣ ਤੋਂ ਬਾਅਦ ਵਾਰਡ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ। ਪੀਜੀਆਈ ਰੋਹਤਕ ਪ੍ਰਸ਼ਾਸਨ ਦੇ ਮੁਤਾਬਕ ਹੁਣ ਐਮਰਜੈਂਸੀ ਕੇਸਾਂ ਦੀ ਹੀ ਡਿਲਿਵਰੀ ਕੀਤੀ ਜਾਵੇਗੀ, ਜਦਕਿ ਬਾਕੀ ਕੇਸਾਂ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਜਾਵੇਗਾ।