ਫ਼ਲੋਰਿਡਾ :- ਭਾਰਤੀ ਮੂਲ ਦੇ ਡਾ. ਕ੍ਰਿਸ ਸਿੰਘ ਕੋਲ ਅਰਬਾਂ ਰੁਪਏ ਦੀਆਂ ਕਈ ਲਗਜ਼ਰੀ ਕਾਰਾਂ ਦੀ ਕੁਲੈਕਸ਼ਨ ਹੈ। ‘ਹੌਲਟੈੱਕ ਇੰਟਰਨੈਸ਼ਨਲ’ ਦੇ ਪ੍ਰੈਜ਼ੀਡੈਂਟ ਤੇ ਸੀਈਓ ਡਾ. ਕ੍ਰਿਸ ਸਿੰਘ ਨੇ ਆਪਣਾ ਕਾਰੋਬਾਰ 1986 ’ਚ ਸ਼ੁਰੂ ਕੀਤਾ ਸੀ। ਡਾ. ਕ੍ਰਿਸ ਸਿੰਘ ਬਹੁਰਾਸ਼ਟਰੀ ਕੰਪਨੀ ਦਾ ਕਾਰੋਬਾਰ ਦੁਨੀਆ ਦੇ ਪੰਜ ਉੱਪ ਮਹਾਂਦੀਪਾਂ ਦੇ 18 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਉਨ੍ਹਾਂ ਨੂੰ ਰੇਸਰ ਕਾਰਾਂ ਰੱਖਣ ਦਾ ਸ਼ੌਕ ਹੈ।
ਦੱਸ ਦਈਏ 51 ਕਰੋੜ ਰੁਪਏ ਦੀ ਕਾਰ Aston Martin Valkyrie ਕਰਕੇ ਡਾ. ਕ੍ਰਿਸ ਸਿੰਘ ਦੁਬਾਰਾ ਖ਼ਬਰਾਂ ’ਚ ਆਏ ਹਨ, ਉਹ ਬਹੁਤ ਖ਼ਾਸ ਹੈ। ਡਾ. ਕ੍ਰਿਸ ਨੇ 20 ਕਰੋੜ ਰੁਪਏ ਦੀ Aston Martin Valkyrie ਕਾਰ ਨੂੰ 31 ਕਰੋੜ ਰੁਪਏ ਹੋਰ ਲਾ ਕੇ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾਇਆ ਹੈ ਤੇ ਇਸ ਦੀ ਕੀਮਤ ਹੁਣ 51 ਕਰੋੜ ਰੁਪਏ ਹੋ ਗਈ ਹੈ। ਇਸ ਦੀ ਵੱਧ ਤੋਂ ਵੱਧ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੈ।
ਇਸਤੋਂ ਇਲਾਵਾ ਡਾ. ਕ੍ਰਿਸ ਕੋਲ ਸਵਿਟਜ਼ਰਲੈਂਡ ਦੀ ਬਣੀ Koenigsegg Agera XS ਕਾਰ ਵੀ ਹੈ, ਜਿਸ ਦੀ ਕੀਮਤ 19 ਕਰੋੜ ਰੁਪਏ ਹੈ। ਡਾ. ਕ੍ਰਿਸ ਕੋਲ 25 ਕਰੋੜ ਰੁਪਏ ਕੀਮਤ ਦੀ ਲੈਂਬੋਰਗਿਨੀ (Lamborghini) ਵੀ ਹੈ। ਇਸ ਕਾਰ ਦੀ ਵੱਧ ਤੋਂ ਵੱਧ ਸਪੀਡ 355 ਕਿਲੋਮੀਟਰ ਪ੍ਰਤੀ ਘੰਟਾ ਹੈ ਤੇ ਇੱਕ ਚਾਰ-ਪੰਜ ਸੈਕੰਡਾਂ ’ਚ ਹੀ 150 ਕਿਲੋਮੀਟਰ ਤੋਂ ਵੀ ਵੱਧ ਦੀ ਰਫ਼ਤਾਰ ਫੜ ਲੈਂਦੀ ਹੈ।