ਪਾਕਿਸਤਾਨ ‘ਚ 100 ਸਾਲ ਪੁਰਾਣੇ ਮੰਦਰ ‘ਤੇ ਅਣਪਛਾਤੇ ਲੋਕਾਂ ਦੀ ਭੀੜ ਨੇ ਕੀਤਾ ਹਮਲਾ

TeamGlobalPunjab
1 Min Read

ਰਾਵਲਪਿੰਡੀ: ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿੱਚ 100 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਇਕ ਹਿੰਦੂ ਮੰਦਰ ‘ਤੇ ਅਣਪਛਾਤੇ ਲੋਕਾਂ ਨੇ ਹਮਲਾ ਕੀਤਾ ਹੈ। ਸ਼ਿਕਾਇਤ ਮੁਤਾਬਕ ਸ਼ਹਿਰ ਦੇ ਪੁਰਾਣੇ ਕਿਲ੍ਹੇ ਇਲਾਕੇ ‘ਚ ਸ਼ਨੀਵਾਰ ਸ਼ਾਮ 7:30 ਵਜੇ ਦਸ ਤੋਂ ਪੰਦਰਾਂ 10 ਤੋਂ 15 ਲੋਕਾਂ ਦੇ ਇਕੱਠ ਨੇ ਮੰਦਰ ਤੇ ਹਮਲਾ ਕੀਤਾ ਤੇ ਭੰਨ ਤੋੜ ਕੀਤੀ।

ਖਬਰਾਂ ਮੁਤਾਬਕ ਇਵੈਕਿਊਟੀ ਟਰੱਸਟ ਪ੍ਰਾਪਰਟੀ ਬੋਰਡ ਉੱਤਰੀ ਜ਼ੋਨ ਦੇ ਸੁਰੱਖਿਆ ਅਧਿਕਾਰੀ ਸਈਦ ਰਜ਼ਾ ਅੱਬਾਸ ਜ਼ੈਦੀ ਨੇ ਰਾਵਲਪਿੰਡੀ ਦੇ ਬੰਨੀ ਥਾਣੇ ਵਿੱਚ ਸ਼ਿਕਾਇਤ ਦਿੱਤੀ। ਜਿਸ ‘ਚ ਦੱਸਿਆ ਗਿਆ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਮੰਦਿਰ ਦੀ ਉਸਾਰੀ ਅਤੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੰਦਰ ਦੇ ਸਾਹਮਣੇ ਕਬਜ਼ਾ ਕੀਤਾ ਗਿਆ ਸੀ, ਜਿਸ ਨੂੰ 24 ਮਾਰਚ ਨੂੰ ਹਟਾ ਦਿੱਤਾ ਗਿਆ। ਮੰਦਰ ਵਿਚ ਧਾਰਮਿਕ ਗਤੀਵਿਧੀਆਂ ਸ਼ੁਰੂ ਨਹੀਂ ਹੋਈਆਂ ਹਨ ਅਤੇ ਨਾ ਹੀ ਉੱਥੇ ਪੂਜਾ ਲਈ ਕੋਈ ਮੂਰਤੀ ਰੱਖੀ ਗਈ ਹੈ।

ਉਨ੍ਹਾਂ ਨੇ ਮੰਦਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਅਜਿਹੀ ਹਰਕਤ ਕਰਨ ਵਾਲਿਆਂ ਨੇ ਮੰਦਰ ਦੇ ਆਸ-ਪਾਸ ਦੀਆਂ ਦੁਕਾਨਾਂ ਤੇ ਕਬਜ਼ਾ ਕਰ ਰੱਖਿਆ ਸੀ।

- Advertisement -

Share this Article
Leave a comment