ਨਵੀਂ ਦਿੱਲੀ:– ਏਅਰ ਇੰਡੀਆ ਦੇ ਜਹਾਜ਼ ਨੇ ਬੀਤੇ ਐਤਵਾਰ ਤੋਂ ਨਵੀਂ ਦਿੱਲੀ-ਗਯਾ-ਵਾਰਾਨਸੀ-ਨਵੀਂ ਦਿੱਲੀ ਵਿਚਾਲੇ ਉਡਾਣ ਸ਼ੁਰੂ ਕਰ ਦਿੱਤੀ। ਏਅਰ ਇੰਡੀਆ ਦੇ ਜਹਾਜ਼ ਇਸ ਰੂਟ ‘ਤੇ ਏਆਈ-433 ਉਡਾਣ ਤਹਿਤ ਹਫ਼ਤੇ ‘ਚ ਚਾਰ ਦਿਨ ਮੰਗਲਵਾਰ, ਵੀਰਵਾਰ, ਸ਼ਨਿਚਰਵਾਰ ਤੇ ਐਤਵਾਰ ਨੂੰ ਉਡਾਣ ਭਰਣਗੇ।
ਦੱਸ ਦਈਏ ਲਗਪਗ 13 ਮਹੀਨਿਆਂ ਪਿੱਛੋਂ ਗਯਾ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੇ ਏਅਰ ਇੰਡੀਆ ਦੇ ਜਹਾਜ਼ ਦਾ ਰਨਵੇ ‘ਤੇ ਵਾਟਰ ਫਾਗਿੰਗ ਨਾਲ ਸਵਾਗਤ ਕੀਤਾ ਗਿਆ। ਐਤਵਾਰ ਨੂੰ ਇਸ ਜਹਾਜ਼ ਰਾਹੀਂ ਦਿੱਲੀ ਤੋਂ ਹੀ 140 ਯਾਤਰੀ ਗਯਾ ਆਏ ਜਿਨ੍ਹਾਂ ਚੋਂ 78 ਗਯਾ ਉਤਰੇ ਬਾਕੀ ਵਾਰਾਨਸੀ ਦੇ ਯਾਤਰੀ ਸਨ।
ਇਸਤੋਂ ਇਲਾਵਾ ਗਯਾ ਤੋਂ ਬੈਂਗਲੁਰੂ ਤੇ ਕੋਲਕਾਤਾ ਲਈ ਵੀ ਇੰਡੀਗੋ ਦੀ ਜਹਾਜ਼ ਸੇਵਾ ਸ਼ੁਰੂ ਹੋਣ ਦੀ ਸੰਭਾਵਨਾ ਸੀ, ਸ਼ਾਇਦ ਇਹ ਮਈ ‘ਚ ਸ਼ੁਰੂ ਹੋਵੇਗੀ।