ਨਿਊਜ਼ ਡੈਸਕ: ਬਾਲੀਵੁੱਡ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਰਣਬੀਰ ਕਪੂਰ ਅਤੇ ਕਾਰਤਿਕ ਆਰਿਆਨ ਤੋਂ ਬਾਅਦ ਹੁਣ ਆਮਿਰ ਖਾਨ ਦੇ ਕੋਵਿਡ ਪਾਜ਼ਿਟਿਵ ਹੋਣ ਦੀ ਖਬਰ ਆ ਰਹੀ ਹੈ। ਰਿਪੋਰਟਾਂ ਮੁਤਾਬਕ, ਆਮਿਰ ਹੋਮ ਕੁਆਰੰਟੀਨ ਹਨ ਅਤੇ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ। ਆਮਿਰ ਖਾਨ ਦੀ ਟੀਮ ਨੇ ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।
ਆਮਿਰ ਦੀ ਟੀਮ ਨੇ ਜਾਰੀ ਕੀਤਾ ਸਟੇਟਮੇਂਟ
ਉਨ੍ਹਾਂ ਦੀ ਟੀਮ ਵੱਲੋਂ ਜਾਰੀ ਕੀਤੇ ਗਈ ਸਟੇਟਮੈਂਟ ਮੁਤਾਬਕ, ‘ਆਮਿਰ ਖਾਨ ਦਾ ਕੋਵਿਡ-19 ਟੈਸਟ ਪਾਜ਼ਿਟਿਵ ਆਇਆ ਹੈ। ਉਹ ਘਰ ‘ਚ ਸੈਲਫ-ਆਈਸੋਲੇਟ ਹਨ ਅਤੇ ਪ੍ਰੋਟੋਕੋਲਸ ਦਾ ਪਾਲਣ ਕਰ ਰਹੇ ਹਨ। ਉਨ੍ਹਾਂ ਦੀ ਸਿਹਤ ਠੀਕ ਹੈ, ਜੋ ਵੀ ਬੀਤੇ ਦਿਨੀਂ ਉਨ੍ਹਾਂ ਦੇ ਸੰਪਰਕ ਵਿੱਚ ਆਏ ਹਨ ਸਾਵਧਾਨੀ ਦੇ ਤਹਿਤ ਆਪਣਾ ਟੈਸਟ ਕਰਵਾ ਲੈਣ।’
ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦੀ ਕੁੱਝ ਸ਼ੂਟਿੰਗ ਬਾਕੀ ਹੈ। ਠੀਕ ਹੋਣ ਤੋਂ ਬਾਅਦਉਹ ਇਸਨੂੰ ਪੂਰਾ ਕਰਣਗੇ। ਫਿਲਮ ਵਿੱਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਵੀ ਹਨ। ਆਮਿਰ ਖਾਨ ਨੇ ਆਪਣੇ ਜਨਮਦਿਨ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਉਂਟ ਬੰਦ ਕਰ ਦਿੱਤੇ ਹਨ।