ਨਵੀਂ ਦਿੱਲੀ : – ਦਿੱਲੀ ਤੋਂ ਲਖਨਊ ਜਾ ਰਹੀ ਸ਼ਤਾਬਦੀ ਐਕਸਪ੍ਰਰੈੱਸ ਦੇ ਪਾਰਸਲ ਯਾਨ ‘ਚ ਬੀਤੇ ਸ਼ਨਿਚਰਵਾਰ ਸਵੇਰੇ ਗਾਜ਼ੀਆਬਾਦ ਰੇਲਵੇ ਸਟੇਸ਼ਨ ‘ਤੇ ਅੱਗ ਲੱਗ ਗਈ। ਰੇਲ ਗੱਡੀ ਸਟੇਸ਼ਨ ‘ਤੇ ਆ ਕੇ ਰੁਕੀ ਸੀ ਕਿ ਪਾਰਸਲ ਯਾਨ ‘ਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ।
ਦੱਸ ਦਈਏ ਡੇਢ ਘੰਟੇ ਬਾਅਦ ਸ਼ਤਾਬਦੀ ਐਕਸਪ੍ਰਰੈੱਸ ਲਖਨਊ ਲਈ ਰਵਾਨਾ ਹੋਈ। ਉੱਤਰ ਪ੍ਰਦੇਸ਼ ਦੇ ਜਨਰਲ ਮੈਨੇਜਰ ਆਸ਼ੂਤੋਸ਼ ਗੰਗਲ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਰੇਲਵੇ ਦੀਆਂ ਤਕਨੀਕੀ ਟੀਮਾਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕਰ ਰਹੀਆਂ ਹਨ।