ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ( ਟਕਸਾਲੀ ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਾਰੀ ਪ੍ਰੈਸ ਬਿਆਨ ਕਰਦਿਆਂ ਕਿਹਾ ਕਿ 21 ਨੂੰ ਹੋਣ ਜਾ ਰਹੀ ਚੋਹਲਾ ਸਾਹਿਬ ਵਿਖੇ ਸਵੇਰੇ 10 ਵਜੇ ਮੀਟਿੰਗ ਹਰ ਹਾਲਤ ਚ ਹੋਵੇਗੀ ਤੇ ਵੱਧ ਵੱਧ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਬ੍ਰਹਮਪੁਰਾ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡੀਰਸ਼ਿਪ,ਜਿਲਾ ਜਥੇਦਾਰ,ਅਹੁਦੇਦਾਰ,ਵਰਕਰ ,ਕਿਸਾਨ,ਮਜ਼ਦੂਰ ਸਭ ਵਰਗ ਕਿਸਾਨੀ-ਲਲਕਾਰ ਮੀਟਿੰਗ ਚ ਹਰ ਹਾਲਤ ਚ ਪਹੁੰਚਣ ।
ਉਹਨਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੀਟਿੰਗ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹੀ ਕੀਤੀ ਜਾਵੇਗੀ ਤੇ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ। ਉਹਨਾਂ ਕੇਦਰ ਦੀ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਕਿਸਾਨਾਂ ਨੂੰ ਬਣਦੇ ਹੱਕ ਅਜੇ ਵੀ ਨਹੀ ਦਿੱਤੇ ਜਾ ਰਹੇ, ਜਿਸ ਦਾ ਖਮਿਆਜਾ ਦੇਸ਼ ਦੇ ਅੰਨਦਾਤੇ ਨੂੰ ਭੁਗਤਣਾ ਪੈ ਰਿਹਾ ਹੈ।
ਕਿਸਾਨਾਂ,ਮਜ਼ਦੂਰਾਂ ਨੂੰ ਆਪਣੇ ਪਰਿਵਾਰਾਂ ਸਮੇਤ ਦਿੱਲੀ ਬੈਠੇ ਹੋਏ4 ਮਹੀਨੇ ਦਾ ਸਮਾ ਹੋਣ ਵਾਲਾ ਹੈ ਪਰ ਮੋਦੀ ਵੱਡੇ ਪੂੰਜੀਪਤੀਆਂ ਦੇ ਕਹਿਣੇ ਚ ਚੱਲ ਰਹੇ ਹਨ। ਅੱਜ ਹਰ ਵਰਗ ਮੋਦੀ ਸਰਕਾਰ ਤੋ ਦੁੁੱਖੀ ਹੈ ਭਾਵੇ ਉਹ ਸ਼ਹਿਰੀ ਹੋਵੇ ਜਾਂ ਪੇਡੂ। ਮਹਿੰਗਾਈ ਨੇ ਪਹਿਲਾਂ ਹੀ ਲੋਕਾਂ ਦਾ ਜੀਹਣਾ ਮੁਹਾਲ ਕੀਤਾ ਹੈ। ਗਰੀਬ ਵਿਅਕਤੀ ਰੋਟੀ ਖਾਤਰ ਤੁਰਿਆ ਫਿਰਦਾ ਹੈ ਪਰ ਜਿਵੇ ਦੇ ਹਲਾਤ ਮੋਦੀ ਨੇ ਬਣਾ ਦਿੱਤੇ ਹਨ ਲੋਕਾਂ ਲਈ 2 ਵਕਤ ਦੀ ਰੋਟੀ ਖਾਣਾ ਵੀ ਔਖਾ ਹੋ ਜਾਵੇਗਾ। ਰਣਜੀਤ ਸਿੰਘ ਬ੍ਰਹਮਪੁਰਾ ਸਪੱਸ਼ਟ ਕੀਤਾ ਕਿ 21 ਦੀ ਕਿਸਾਨੀ-ਮੀਟਿੰਗ ਚ ਸਭ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।