ਚੰਡੀਗੜ੍ਹ : ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਲਗਾਤਾਰ ਆਪਣੀਆਂ ਸਿਆਸੀ ਸਰਗਰਮੀਆਂ ਤੇ ਰੋਕ ਲਾਈ ਹੋਈ ਹੈ। ਜੀ ਹਾਂ ਉਨ੍ਹਾਂ ਵਲੋਂ ਮੀਡੀਆ ਤੋਂ ਵੀ ਦੂਰੀ ਬਣਾਈ ਗਈ ਹੈ। ਇਸ ਦੇ ਚਲਦਿਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਦੀ ਮੁੜ ਤੋਂ ਘਰ ਵਾਪਸੀ ਹੋ ਸਕਦੀ ਹੈ ਭਾਵ ਉਹ ਮੁੜ ਸਰਗਰਮ ਹੋ ਸਕਦੇ ਹਨ। ਕਨਸੋਆਂ ਇਹ ਵੀ ਮਿਲ ਰਹੀਆਂ ਹਨ ਕਿ ਕਾਂਗਰਸ ਅੰਦਰ ਸਿੱਧੂ ਨੂੰ ਕੋਈ ਵੱਡਾ ਆਹੁਦਾ ਮਿਲ ਸਕਦਾ ਹੈ। ਜਿਕਰ ਏ ਖਾਸ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਸਮਾ ਹਾਉਸ ਦੁਪਿਹਰ ਦੇ ਖਾਣੇ ਲਈ ਬੁਲਾਇਆ ਗਿਆ ਹੈ।
अच्छा इंसान मतलबी नहीं होता , बस दूर हो जाता है उन लोगों से जिन्हें उसकी कदर नहीं होती …
— Navjot Singh Sidhu (@sherryontopp) March 16, 2021
ਦੱਸਣਾ ਲਾਜਮੀ ਹੋ ਜਾਂਦਾ ਹੈ ਕਿ ਬੀਤੇ ਦਿਨ ਸਿੱਧੂ ਵਲੋਂ ਇਕ ਟਵੀਟ ਕੀਤਾ ਗਿਆ ਸੀ ਜਿਸ ਦੇ ਕਈ ਮਾਈਨੇ ਕੱਢੇ ਜਾ ਰਹੇ ਸਨ। ਉਨ੍ਹਾਂ ਟਵੀਟ ਵਿੱਚ ਲਿਖਿਆ ਸੀ ਕਿ ਅੱਛਾ ਇਨਸਾਨ ਮਤਲਬੀ ਨਹੀਂ ਹੁੰਦਾ ਉਹ ਦੂਰ ਹੋ ਜਾਂਦਾ ਹੈ ਜਿਨ੍ਹਾਂ ਨੂੰ ਉਸ ਦੀ ਕਦਰ ਨਹੀਂ ਹੁੰਦੀ। ਇਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਦਸ ਦੇਈਏ ਕਿ ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਹਰੀਸ਼ ਰਾਵਤ ਨੇ ਵੀ ਇਸ ਤੇ ਪ੍ਰਤਿਕਿਰਿਆ ਦਿੱਤੀ ਸੀ।