ਖੇਰੂੰ ਖੇਰੂੰ ਹੋ ਰਿਹਾ ਹੈ ਅਕਾਲੀ ਦਲ : ਗੁਰਜੀਤ ਔਜਲਾ

TeamGlobalPunjab
1 Min Read

ਚੰਡੀਗੜ੍ਹ : ਸਾਲ 2022 ਦੀਆਂ ਚੋਣਾਂ ਦੇ ਵਿੱਚ ਭਾਵੇਂ ਅਜੇ ਸਮਾਂ ਪਿਆ ਹੈ ਪਰ ਫਿਰ ਵੀ ਸਾਰੀਆਂ ਹੀ ਸਿਆਸੀ ਧਿਰਾਂ ਲਗਾਤਾਰ ਸਰਗਰਮ ਹੁੰਦੀਆਂ ਜਾ ਰਹੀਆਂ ਹਨ। ਆਏ ਦਿਨ ਜਿੱਥੇ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਹਨ ਤਾਂ ਉੱਥੇ ਹੀ ਵਿਰੋਧੀਆਂ ਨੂੰ ਵੀ ਆੜੇ ਹੱਥੀਂ ਲਿਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਲੀਮਾਨੀ ਗੁਰਜੀਤ ਔਜਲਾ ਨੇ ਵੀ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਅਕਾਲੀ ਦਲ ਖੇਰੂੰ ਖੇਰੂੰ ਹੋ ਚੁੱਕਿਆ ਹੈ । ਔਜਲਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਵਾਪਰੇ ਬਰਗਾੜੀ ਕਾਂਡ ਦਾ ਸਿੱਟਾ ਅੱਜ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ ਹੈ ।ਉਨ੍ਹਾਂ ਕਿਹਾ ਕਿ ਅੱਜ ਅਕਾਲੀ ਦਲ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਧੜਾ ਸੁਖਬੀਰ ਬਾਦਲ ਦਾ ਹੈ ਅਤੇ ਦੂਸਰਾ ਧੜਾ ਬਿਕਰਮ ਸਿੰਘ ਮਜੀਠੀਆ ਦਾ ਹੈ ।

ਔਜਲਾ ਨੇ ਕਿਹਾ ਕਿ ਅੱਜ ਹਰ ਕੋਈ ਆਪੋ ਆਪਣੀ ਟਿਕਟ ਦਾ ਐਲਾਨ ਕਰ ਰਿਹਾ ਹੈ।ਉਨ੍ਹਾਂ ਦੱਸਿਆ ਕਿ ਅੱਜ ਨਾ ਤਾਂ ਅਕਾਲੀ ਦਲ ਦੀ ਕੋਰ ਕਮੇਟੀ ਹੈ ਤੇ ਨਾ ਕਿਸੇ ਕੋਰ ਕਮੇਟੀ ਦੇ ਫ਼ੈਸਲੇ ਨੂੰ ਮੰਨਿਆ ਜਾ ਰਿਹਾ ਹੈ ਜਿਸ ਤੋਂ ਸਿੱਧ ਹੋ ਜਾਂਦਾ ਹੈ ਕਿ ਅੱਜ ਅਕਾਲੀ ਦਲ ਦਾ ਪੂਰਨ ਤੌਰ ਤੇ ਸਫਾਇਆ ਹੋਣ ਜਾ ਰਿਹਾ ਹੈ ।

Share This Article
Leave a Comment