ਕਿਸਾਨ ਆਗੂਆਂ ਨੇ ਕੀਤੀ ਬੰਗਾਲ ‘ਚ ਰੈਲੀ, ਰਾਜੇਵਾਲ ਨੇ ਭਾਜਪਾ ‘ਤੇ ਲਾਏ ਗੰਭੀਰ ਦੋਸ਼

TeamGlobalPunjab
2 Min Read

ਕਲਕੱਤਾ ਖੇਤੀ ਕਾਨੂੰਨਾਂ ਦੇ ਵਿਰੁੱਧ ਵੀ ਚੱਲ ਰਹੇ ਪ੍ਰਦਰਸ਼ਨ ਜਿਥੇ ਦਿੱਲੀ ਵਿੱਚ ਤੇਜ਼ ਹੁੰਦੇ ਜਾ ਰਹੇ ਹਨ ਉਥੇ ਹੀ ਬੰਗਾਲ ਚ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਇਸ ਦਾ ਵੱਡਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਜੀ ਹਾਂ ਇਕ ਪਾਸੇ ਜਿਥੇ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਤੇ ਤੰਜ ਕੱਸੇ ਜਾ ਰਹੇ ਹਨ ਤਦ ਉੱਥੇ ਹੀ ਹੁਣ ਕਿਸਾਨਾਂ ਵੱਲੋਂ ਵੀ ਭਾਜਪਾ ਦੇ ਖ਼ਿਲਾਫ਼ ਬੰਗਾਲ ਅੰਦਰ ਮੋਰਚੇ ਖੋਲ੍ਹ ਦਿੱਤੇ ਗਏ ਹਨ ਕਿਸਾਨ ਆਗੂਆਂ ਵੱਲੋਂ ਬੰਗਾਲ ਵਿੱਚ ਭਾਜਪਾ ਦੇ ਖਿਲਾਫ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਇਸ ਦੇ ਚੱਲਦਿਆਂ ਬੀਤੇ ਦਿਨੀਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਗੁਰਨਾਮ ਸਿੰਘ ਚੜੂਨੀ ਕੋਲਕਾਤਾ ਪਹੁੰਚੇ ਜਿੱਥੇ ਉਨ੍ਹਾਂ ਗੁਰੂ ਘਰ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਤੇ ਖੂਬ ਸਿਆਸੀ ਤੰਜ ਕਸੇ। ਇਸ ਮੌਕੇ ਰਾਜੇਵਾਲ ਨੇ ਅਸੈਂਸ਼ੀਅਲ ਕਮੋਡਿਟੀ ਐਕਟ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ 1955 ਵਿੱਚ ਬਣੇ ਇਸ ਐਕਟ ਵਿੱਚ ਵੱਡੀ ਪੱਧਰ ਤੇ ਤਬਦੀਲੀ ਕਰ ਦਿੱਤੀ ਗਈ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਬਣਾਉਣ ਦੇ ਲਈ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਲਗਾਤਾਰ ਇਕ ਇਕ ਕਰਕੇ ਸਾਰੇ ਹੀ ਫ਼ਾਇਦੇ ਵਾਲੇ ਅਦਾਰਿਆਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ । ਇਸ ਮੌਕੇ ਉਨ੍ਹਾਂ ਪੈਟਰੋਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਨੂੰ ਲੈ ਕੇ ਵੀ ਪ੍ਰਤੀਕ੍ਰਿਆ ਦਿੱਤੀ।

ਰਾਜੇਵਾਲ ਨੇ ਕਿਹਾ ਕਿ ਅੱਜ ਜਿਸ ਅਦਾਰੇ ਦੇ ਨਾਲ ਹਰ ਕੋਈ ਜੁੜਿਆ ਹੋਇਆ ਹੈ ਉਸ ਅਦਾਰੇ ਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਤੇ ਉਹ ਅੰਬਾਨੀ ਨੂੰ ਸੌਂਪ ਦਿੱਤਾ ਗਿਆ ਹੈ।ਇਸ ਮੌਕੇ ਰਾਜਪਾਲ ਨੇ ਚੱਲ ਰਹੇ ਕਿਸਾਨੀ ਸੰਘਰਸ਼ ਬਾਬਤ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ 108 ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਸਰਕਾਰ ਨੂੰ ਉਨ੍ਹਾਂ ਵੱਲੋਂ ਝੂਠਾ ਸਾਬਤ ਕਰ ਦਿੱਤਾ ਗਿਆ ਹੈ ।

Share This Article
Leave a Comment