‘ਕਿਸਾਨੀ ਸੰਘਰਸ਼ ਤੇ ਔਰਤਾਂ ਦਾ ਯੋਗਦਾਨ’ ਵਿਸ਼ੇ ਨੂੰ ਸਮਰਪਿਤ ਕਵੀ ਦਰਬਾਰ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਅਦਾਰਾ ਸੰਵੇਦਨਾ ਚੰਡੀਗੜ੍ਹ ਨੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕੌਮਾਂਤਰੀ ਇਸਤਰੀ ਦਿਵਸ ਉਤੇ ਮਹਿਲਾ ਪੰਚਾਇਤ ਬੁਲਾਈ, ਜਿਸ ਵਿਚ ਅਜੋਕੇ ਕਿਸਾਨੀ ਸੰਘਰਸ਼ ਅਤੇ ਔਰਤਾਂ ਦੇ ਯੋਗਦਾਨ ਬਾਰੇ ਵਿਚਾਰ ਚਰਚਾ ਕੀਤੀ ਗਈ।
ਪੰਜਾਬ ਯੂਨੀਵਰਸਿਟੀ ਦੀ ਪ੍ਰੋਫੈਸਰ ਡਾ. ਅਮੀਰ ਸੁਲਤਾਨਾ ਨੇ ਸਿੰਘੂ ਕਿਸਾਨ ਮੋਰਚੇ ਦੀ ਫੇਰੀ ਦੇ ਆਪਣੇ ਅਨੁਭਵ ਸਾਂਝੇ ਕੀਤੇ ਤੇ ਕਿਸਾਨੀ ਜੀਵਨ ਅਤੇ ਸੰਘਰਸ਼ ਵਿਚ ਔਰਤ ਦੀ ਸਰਗਰਮ ਭੂਮਿਕਾ ਦੇ ਇਤਿਹਾਸਕ ਮਹੱਤਵ ਅਤੇ ਵਰਤਮਾਨ ਲੋੜ ਉੱਤੇ ਵਿਸਤ੍ਰਿਤ ਚਾਨਣਾ ਪਾਇਆ। ਇਸ ਵਿਚਾਰ ਚਰਚਾ ਵਿਚ ਅਮਰਜੀਤ ਕੌਰ, ਸੁਰਿੰਦਰ ਕੌਰ, ਪ੍ਰਿੰਸੀਪਲ ਗੁਰਦੇਵ ਕੌਰ, ਸੰਤੋਸ਼ ਗੁਪਤਾ ਤੇ ਸੱਜਨ ਸਿੰਘ ਨੇ ਸ਼ਮੂਲੀਅਤ ਕੀਤੀ। ਡਾ. ਰਾਬਿੰਦਰ ਨਾਥ ਸ਼ਰਮਾ ਨੇ ਇਸ ਬਹਿਸ ਬਾਰੇ ਮਾਹਿਰ ਟਿੱਪਣੀਆਂ ਕੀਤੀਆਂ।

ਇਸ ਮਹਿਲਾ ਪੰਚਾਇਤ ਨੇ ਕਿਸਾਨੀ ਸੰਘਰਸ਼ ਤੇ ਔਰਤ ਦੇ ਜੀਵਨ ਬਾਰੇ ਕਾਵਿ ਛਹਿਬਰ ਵੀ ਲਾਈ। ਜਿਸ ਵਿਚ ਰਜਿੰਦਰ ਕੌਰ, ਸਿਮਰਜੀਤ ਗਰੇਵਾਲ, ਪਰਮਜੀਤ ਪਰਮ, ਕਸ਼ਮੀਰ ਕੌਰ ਸੰਧੂ, ਡਾ. ਕੁਲਬੀਰ ਕੌਰ, ਪੰਮੀ ਸਿੱਧੂ, ਹਰਸਿਮਰਨ ਕੌਰ, ਹਰਭਜਨ ਢਿੱਲੋਂ, ਮਲਕੀਤ ਬਸਰਾ, ਸਤਬੀਰ ਕੌਰ, ਦਲਜੀਤ ਕੌਰ ਦਾਊਂ, ਗੁਰਦੀਪ ਗੁੱਲ, ਸੁਖਵੀਰ ਸੁਖਨ, ਸੁਨੀਤਾ, ਸੁਰਿੰਦਰ ਭੋਗਲ, ਕੰਵਲਦੀਪ, ਬਿਰਜ ਬਾਲਾ, ਕੰਚਨ ਬਾਲਾ, ਦਾਨਿਸ਼ ਕੌਰ, ਹਰਿੰਦਰਪਾਲ ਕੌਰ ਆਦਿ ਕਵੀਤਰੀਆਂ ਨੇ ਹਿੱਸਾ ਲਿਆ। ਸ਼੍ਰੌਮਣੀ ਸ਼ਾਇਰਾ ਮਨਜੀਤ ਇੰਦਰਾ ਨੇ ਕਾਵਿਕ ਪ੍ਰਧਾਨਗੀ ਕੀਤੀ।

ਸ਼ਾਇਰਾ ਜਗਦੀਸ਼ ਨੂਰਾਨੀ ਅਤੇ ਡਾ. ਲਾਭ ਸਿੰਘ ਖੀਵਾ ਨੇ ਸਟੇਜ-ਸੰਚਾਲਨ ਕੀਤਾ। ਅਦਾਰੇ ਦੇ ਪ੍ਰਧਾਨ ਖੁਸ਼ਹਾਲ ਸਿੰਘ ਨਾਗਾ ਤੇ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਸਰੋਤਿਆਂ ਲਈ ਧੰਨਵਾਦੀ ਸ਼ਬਦ ਕਹੇ। ਇਸ ਪੰਚਾਇਤ ਵਿੱਚ ਬਲਜੀਤ ਕੌਰ ਬਲੀ, ਡਾ. ਅਮਨਦੀਪ ਕੌਰ, ਰਮਨਪ੍ਰੀਤ ਕੌਰ, ਸਮੀਰਨ ਸ਼ਰਮਾ, ਸੱਚਪ੍ਰੀਤ ਕੌਰ, ਕੰਵਲਦੀਪ ਕੌਰ, ਮਨਮੋਹਨ ਸਿੰਘ ਦਾਊਂ, ਦਿਲਬਾਗ ਸਿੰਘ ਬਾਗ, ਸ਼ਿੰਦਰਪਾਲ ਸਿੰਘ, ਬਲਵਿੰਦਰ ਚਾਹਲ, ਪ੍ਰੋ. ਗੁਰਮੇਲ ਸਿੰਘ, ਪ੍ਰੋ. ਦੇਵਿੰਦਰ ਸਿੰਘ, ਪ੍ਰੋ. ਅਵਤਾਰ ਸਿੰਘ, ਐਸ. ਕੇ. ਖੋਸਲਾ, ਬਲਕਾਰ ਸਿੱਧੂ, ਸੁਭਾਸ਼ ਭਾਸਕਰ, ਸਰਦਾਰਾ ਸਿੰਘ ਚੀਮਾ, ਤੇਜਾ ਸਿੰਘ ਥੂਹਾ, ਦਿਲਦਾਰ ਸਿੰਘ, ਰਜਿੰਦਰ ਸਿੰਘ, ਮਲਕੀਤ ਨਾਗਰਾ ਅਤੇ ਰਮਿੰਦਰ ਪਾਲ ਸਿੰਘ ਆਦਿ ਵੀ ਹਾਜ਼ਰ ਸਨ।

Share This Article
Leave a Comment