ਨਿਊਜ਼ ਡੈਸਕ :- ਬੌਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡੱਰਗਸ ਕੇਸ ‘ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਚਾਰਜਸ਼ੀਟ ‘ਚ ਐਨਸੀਬੀ ਨੇ ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ, ਸ਼ਰਧਾ ਕਪੂਰ ਤੇ ਸਾਰਾ ਅਲੀ ਖ਼ਾਨ ਦੇ ਬਿਆਨ ਸ਼ਾਮਲ ਕੀਤੇ ਗਏ ਹਨ ਤੇ ਇਨ੍ਹਾਂ ਦੀ ਬਿਆਨ ਚਾਰਜਸ਼ੀਟ ‘ਚ ਰੱਖੇ ਗਏ ਹਨ।
ਦੱਸ ਦਏਈ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਦੀ ਜਾਂਚ ਕਰ ਰਹੀ ਐਨਸੀਬੀ ਦੇ ਅਧਿਕਾਰੀ ਚਾਰਜਸ਼ੀਟ ਫਾਈਲ ਕਰਨ ਸੈਸ਼ਨ ਕੋਰਟ ‘ਚ ਪਹੁੰਚ ਗਏ ਹਨ। ਇਹ ਚਾਰਜਸ਼ੀਟ 30 ਹਜ਼ਾਰ ਪੰਨਿਆਂ ਤੋਂ ਵੱਧ ਹੈ। ਇਸ ਕੇਸ ‘ਚ ਸੁਸ਼ਾਂਤ ਦੇ ਕਰੀਬੀ ਰਹੀ ਐਕਟਰਸ ਸਣੇ ਉਸ ਦਾ ਭਰਾ ਤੇ ਨੌਕਰ ਮੈਨੇਜਰ, ਨਸ਼ਿਆਂ ਦਾ ਸੌਦਾ ਕਰਨ ਵਾਲੇ ਸਮੇਤ ਹੁਣ ਤੱਕ 33 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।