ਵਰਲਡ ਡੈਸਕ :- ਬਰਤਾਨੀਆ ‘ਚ ਫਾਰਮਾਸਿਸਟ ਦੇ ਅਹੁਦੇ ‘ਤੇ ਕੰਮ ਕਰਨ ਵਾਲੇ ਇਕ ਭਾਰਤਵੰਸ਼ੀ ਨੂੰ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਬਲੈਕ ਮਾਰਕੀਟ ‘ਚ ਵੇਚਣ ਦੇ ਦੋਸ਼ ‘ਚ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਦੱਸ ਦਈਏ ਬਲਕੀਤ ਸਿੰਘ ਖਹਿਰਾ ਆਪਣੀ ਮਾਂ ਦੇ ਖਹਿਰਾ ਫਾਰਮੇਸੀ ‘ਚ ਕੰਮ ਕਰਦਾ ਤੇ ਉੱਥੇ ਵੈਸਟ ਬਰੂਮਬਿਚ ‘ਚ ਰਹਿੰਦਾ ਸੀ। ਉਹ ਇੱਥੇ ਕੰਮ ਕਰਦੇ ਹੋਏ ਅਜਿਹੀਆਂ ਨਸ਼ੀਲੀਆਂ ਦਵਾਈਆਂ ਨੂੰ ਬਾਜ਼ਾਰ ‘ਚ ਨਾਜਾਇਜ਼ ਤੌਰ ‘ਤੇ ਵੇਚ ਦਿੰਦਾ ਸੀ ਜੋ ਸਿਰਫ ਡਾਕਟਰਾਂ ਦੀ ਪਰਚੀ ‘ਤੇ ਦਿੱਤੀਆਂ ਜਾ ਸਕਦੀਆਂ ਸਨ।
ਇਨਫੋਰਸਮੈਂਟ ਅਧਿਕਾਰੀ ਗ੍ਰਾਂਟ ਪੋਵੇਲ ਨੇ ਦੱਸਿਆ ਕਿ ਬਿਨਾਂ ਡਾਕਟਰ ਦੀ ਪਰਚੀ ਦੇ ਦਵਾਈ ਵੇਚਣਾ ਗੰਭੀਰ ਅਪਰਾਧ ਹੈ। ਸਾਡੀ ਜਾਂਚ ‘ਚ ਬਲਕੀਤ ਸਿੰਘ ਨੇ ਬਾਜ਼ਾਰ ‘ਚ ਅਜਿਹੀਆਂ ਦਵਾਈਆਂ ਲੰਬੇ ਸਮੇਂ ਤਕ ਵੇਚਣ ਦੀ ਗੱਲ ਨੂੰ ਮੰਨਿਆ ਹੈ।