ਨਵੀਂ ਦਿੱਲੀ: ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਚਲਦਿਆਂ ਕਰਨਾਲ ਦੇ ਇੱਕ ਇਲਾਕੇ ‘ਚ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਇੱਕ ਸਕੂਲ ਦੇ 54 ਵਿਦਿਆਰਥੀਆਂ ਨੂੰ ਕੋਰੋਨਵਾਇਰਸ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ । ਜ਼ਿਕਰ ਏ ਖਾਸ ਹੈ ਕਿ ਦਸੰਬਰ ਵਿੱਚ 9 ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਜਾਣ ਦੀ ਆਗਿਆ ਦਿੱਤੀ ਗਈ ਸੀ
ਜਾਣਕਾਰੀ ਮੁਤਾਬਿਕ ਸਕੂਲ ਦੇ ਤਿੰਨ ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਸੀ। ਇਸ ਉਪਰੰਤ ਜਦੋਂ ਸਮੂਹ ਵਿਦਿਆਰਥੀਆਂ ਦੇ ਟੈਸਟ ਕੀਤੇ ਗਏ ਤਾਂ ਵੱਡੀ ਗਿਣਤੀ ‘ਚ ਵਿਦਿਆਰਥੀ ਕੋਰੋਨਾ ਪਾਜ਼ਿਟਵ ਪਾਏ ਗਏ। ਦੱਸ ਦਈਏ ਕਿ ਕਰਨਾਲ ਵਿੱਚ 78 ਕੋਰੋਨਾ ਪਾਜ਼ਿਟਿਵ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 54 ਵਿਦਿਆਰਥੀ ਹਨ।