ਸੰਗਰੂਰ : ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਦੌਰਾਨ ਯੋਗ ਅਗਵਾਈ ਕਰਦਿਆਂ ਸਮੇਂ ਸਮੇਂ ਸਿਰ ਆਪਣੀਆਂ ਬਿਆਨੀਆਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਅੱਜ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਵੀ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਹੈ । ਉਗਰਾਹਾਂ ਵੱਲੋਂ ਸਮਾਜ ਵਿੱਚ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਇਕ ਅਫਵਾਹ ਫੈਲਾਈ ਜਾ ਰਹੀ ਹੈ ਕਿ ਸ਼ਹਿਰ ਵਾਸੀਆਂ ਨੂੰ ਪਿੰਡਾਂ ਵਿਚੋਂ ਦੁੱਧ ਨਹੀਂ ਜਾਵੇਗਾ ਤੇ ਦੁੱਧ ਦੀ ਕੀਮਤ ਸੌ ਰੁਪਏ ਪ੍ਰਤੀ ਲੀਟਰ ਕਰ ਦਿੱਤੀ ਜਾਵੇਗੀ । ਉਗਰਾਹਾਂ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ ਅਜਿਹੀ ਕੋਈ ਕਾਲ ਨਹੀਂ ਦਿੱਤੀ ਗਈ ।
ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪਸ਼ੂਆਂ ਦੇ ਖਾਣ ਵਾਲਾ ਚਾਰਾ ਵੀ ਸਸਤਾ ਕੀਤਾ ਜਾਵੇ ਅਤੇ ਜਿਹੜੀ ਫੀਡ ਪਸ਼ੂਆਂ ਲਈ ਲਿਆਂਦੀ ਜਾਂਦੀ ਉਸ ਦਾ ਵੀ ਮੁੱਲ ਘਟਾਇਆ ਜਾਵੇ। ਦੱਸ ਦਈਏ ਕਿ ਸਮਾਜ ਵਿਚ ਗੱਲ ਕਹੀ ਜਾ ਰਹੀ ਹੈ ਕਿ ਪੰਜ ਮਾਰਚ ਤੋਂ ਲੈ ਕੇ ਦੁੱਧ ਦੀਆਂ ਕੀਮਤਾਂ ਸੌ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਰ ਦਿੱਤੀਆਂ ਜਾਣਗੀਆਂ ਜਿਸ ਤੋਂ ਬਾਅਦ ਉਗਰਾਹਾਂ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ ।