ਵਰਲਡ ਡੈਸਕ – ਪਾਕਿਸਤਾਨ ਦੀ ਖ਼ੈਬਰ ਪਖ਼ਤੂਨਖਵਾ ਸਰਕਾਰ ਨੇ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਸਮੇਂ ‘ਚ ਬਣਾਏ ਗਏ 19ਵੀਂ ਸਦੀ ਦੇ ਗੁਰਦੁਆਰੇ ਨੂੰ ਆਪਣੇ ਅਧੀਨ ਲੈ ਕੇ ਉਸ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ।
ਦੱਸ ਦਈਏ ਮੁਰੰਮਤ ਤੋਂ ਬਾਅਦ ਇਹ ਗੁਰਦੁਆਰਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਮਾਨਸਹਿਰਾ ਜ਼ਿਲ੍ਹੇ ‘ਚ ਸਥਿਤ ਇਹ ਗੁਰਦੁਆਰਾ ਫਿਲਹਾਲ ਬੰਦ ਪਿਆ ਹੈ ਤੇ ਇੱਥੇ ਇੱਕ ਸਧਾਰਣ ਲਾਇਬ੍ਰੇਰੀ ਚੱਲ ਰਹੀ ਹੈ।