ਵਰਲਡ ਡੈਸਕ:- ਪਾਕਿਸਤਾਨ ਦੇ ਸਿੰਧ ਪ੍ਰਾਂਤ ਦੀ ਸਰਕਾਰ ਨੇ ਅਲ ਕਾਇਦਾ ਦੇ ਅੱਤਵਾਦੀ ਅਹਿਮਦ ਉਮਰ ਸਈਦ ਸ਼ੇਖ ਨੂੰ, ਜੋ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੀ ਹੱਤਿਆ ਦਾ ਮੁੱਖ ਦੋਸ਼ੀ ਹੈ, ਨੂੰ ਕਰਾਚੀ ਕੇਂਦਰੀ ਜੇਲ੍ਹ ਕੰਪਲੈਕਸ ਦੇ ਰੈਸਟ ਹਾਊਸ ’ਚ ਤਬਦੀਲ ਕਰ ਦਿੱਤਾ ਹੈ।
ਇਸਤੋਂ ਇਲਾਵਾ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਬੀਤੇ ਸ਼ਨੀਵਾਰ ਨੂੰ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਡੈਨੀਅਲ ਦੇ ਕਤਲ ਮੌਤ ਦੀ ਸਜ਼ਾ ਕੱਟ ਰਹੇ ਕੈਦੀ ਨੂੰ ਸ਼ੇਖ ਸੈੱਲ ਤੋਂ ਹਟਾ ਦਿੱਤਾ ਜਾਵੇ ਤੇ ਆਰਾਮ ਘਰ ’ਚ ਰੱਖਿਆ ਜਾਵੇ। ਅਦਾਲਤ ਦੇ ਇਸ ਆਦੇਸ਼ ਤੋਂ ਬਾਅਦ ਸਰਕਾਰ ਨੇ ਇਸ ਨੂੰ ਰੈਸਟ ਹਾਊਸ ’ਚ ਤਬਦੀਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਸ਼ੇਖ ਨੂੰ ਜੇਲ ਦੇ ਉਸ ਕਮਰੇ ’ਚ ਰੱਖਿਆ ਗਿਆ ਹੈ ਜਿਸ ਨੂੰ ਮਿਲਣ ਲਈ ਬਣਾਇਆ ਗਿਆ ਹੈ। ਸ਼ੇਖ ਨੂੰ ਬਾਹਰੀ ਦੁਨੀਆਂ ਨਾਲ ਇੰਟਰਨੈਟ, ਟੈਲੀਫੋਨ ਤੇ ਸੰਪਰਕ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ।
ਦਸ ਦਈਏ ਸੁਪਰੀਮ ਕੋਰਟ ਨੇ ਸਿੰਧ ਹਾਈ ਕੋਰਟ ਦੇ ਪਰਲ ਦੇ ਅਗਵਾ ਤੇ ਕਤਲ ਕੇਸ ਤੋਂ ਬਰੀ ਹੋਣ ਦੇ ਆਦੇਸ਼ ਨੂੰ ਮੁਲਤਵੀ ਕਰਨ ਦੀ ਸਰਕਾਰ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ ਪਹਿਲਾਂ ਹਾਈ ਕੋਰਟ ਦੇ ਹੁਕਮਾਂ ਵਿਰੁੱਧ ਸੁਪਰੀਮ ਕੋਰਟ ’ਚ ਪਟੀਸ਼ਨ ਦੇਣੀ ਚਾਹੀਦੀ ਹੈ। ਇਸ ‘ਤੇ ਮੁੜ ਵਿਚਾਰ ਕੀਤਾ ਜਾਵੇਗਾ।