ਹਾਲੀਵੁੱਡ ਅਦਾਕਾਰਾ ਨੇ ਕਿਸਾਨਾਂ ਦੇ ਹੱਕ ‘ਚ ਫਿਰ ਕੀਤਾ ਟਵੀਟ, ਕਿਹਾ ‘ਭਾਰਤੀ ਲੀਡਰ ਸਮਝ ਜਾਣ ਕਿ ਦੁਨੀਆਂ ਵੇਖ ਰਹੀ ਹੈ’

TeamGlobalPunjab
2 Min Read

ਨਿਊਯਾਰਕ: ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਭਗ 3 ਮਹੀਨਿਆਂ ਤੋਂ ਜਾਰੀ ਹੈ। ਪ੍ਰਦਰਸ਼ਨ ਵਾਲੀ ਥਾਂ ਦੇ ਨੇੜੇ ਭਾਰੀ ਬੈਰੀਕੇਡਿੰਗ ਅਤੇ ਕੰਡਿਆਲੀ ਤਾਰ ਵਿਛਾ ਦਿੱਤੀ ਗਈ। ਇਸ ਤੋਂ ਇਲਾਵਾ ਦਿੱਲੀ ਪੁਲੀਸ ਵੱਲੋਂ ਸੜਕ ਵਿਚ ਸੂਏ ਗੱਡੇ ਗਏ ਹਨ ਜਿਸ ‘ਤੇ ਹੁਣ ਕੌਮਾਂਤਰੀ ਪੱਧਰ ‘ਤੇ ਸਵਾਲ ਚੁੱਕੇ ਜਾ ਰਹੇ ਹਨ।

ਅਮਰੀਕੀ ਪੋਪ ਸਿੰਗਰ ਰਿਹਾਨਾ,ਅਭਿਨੇਤਰੀ ਸੁਜ਼ਨ ਸਾਰਾਡੰਨ, ਵਾਤਾਵਰਨ ਪ੍ਰੇਮੀ ਤੇ ਵਰਕਰ ਗ੍ਰੇਟਾ ਥਨਬਰਗ ਅਤੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਤੇ ਲੇਖਕਾ ਮੀਨਾ ਹੈਰਿਸ ਨੇ ਕਿਸਾਨਾਂ ਦੇ ਸਮਰਥਨ ‘ਚ ਟਵੀਟ ਕੀਤੇ।

ਉਥੇ ਹੀ ਹਾਲੀਵੁੱਡ ਅਭਿਨੇਤਰੀ ਸੁਜ਼ਨ ਸਾਰਾਡੰਨ ਨੇ ਇਕ ਵਾਰ ਫਿਰ ਤੋਂ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ ਤੇ ਕਿਹਾ ਹੈ ਕਿ ਭਾਰਤੀ ਆਗੂਆਂ ਨੂੰ ਪਤਾ ਲੱਗ ਜਾਵੇ ਕਿ ਦੁਨੀਆਂ ਵੇਖ ਰਹੀ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ‘ਕਾਰਪੋਰੇਟ ਭੁੱਖ ਤੇ ਲੁੱਟ-ਖਸੁੱਟ ਲਈ ਕੋਈ ਹੱਦ ਨਹੀਂ ਹੁੰਦੀ ਨਾ ਸਿਰਫ ਅਮਰੀਕਾ ‘ਚ ਬਲਕਿ ਦੁਨੀਆਂ ਭਰ ਵਿਚ। ਉਹ ਮੀਡੀਆ ਤੇ ਸਿਆਸਤਦਾਨਾਂ ਨਾਲ ਰਲ ਕੇ ਸਭ ਤੋਂ ਵੱਧ ਕਮਜ਼ੋਰ ਲੋਕਾਂ ਨੂੰ ਚੁੱਪ ਕਰਵਾਉਂਦੇ ਹਨ। ਅਸੀਂ ਇਹ ਯਕੀਨੀ ਬਣਾਈਏ ਕਿ ਭਾਰਤ ਦੇ ਲੀਡਰ ਇਹ ਸਮਝ ਜਾਣ ਕਿ ਦੁਨੀਆਂ ਵੇਖ ਰਹੀ ਹੈ ਤੇ ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ ਤੇ ਉਹਨਾਂ ਦੇ ਸੰਘਰਸ਼ ਦੇ ਹਮਾਇਤੀ ਹਾਂ।

ਦੱਸਣਯੋਗ ਹੈ ਕਿ ਸੁਜ਼ਨ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰ ਚੁੱਕੀ ਹਨ।

Share This Article
Leave a Comment