ਨਿਊਜ਼ ਡੈਸਕ: ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਦੁਨੀਆ ਦੇ ਗਰੀਬ ਦੇਸ਼ਾਂ ਦੀ ਮਦਦ ਲਈ WHO ਨੇ ਵੱਡਾ ਐਲਾਨ ਕੀਤਾ ਹੈ। ਵਿਸ਼ਵ ਸਿਹਤ ਸੰਗਠਨ 145 ਮੁਲਕਾਂ ਨੂੰ ਮਾਰਚ ਤੋਂ ਜੂਨ ਤੱਕ ਕੋਰੋਨਾ ਵੈਕਸੀਨ ਮੁਹੱਈਆ ਕਰਵਾਏਗਾ। ਜਿਨ੍ਹਾਂ ‘ਚ ਜ਼ਿਆਦਾਤਰ ਗਰੀਬ ਦੇਸ਼ ਸ਼ਾਮਲ ਹਨ ਤੇ ਇਥੋਂ ਦੀਆਂ ਸਰਕਾਰਾਂ ਇਸ ਦਾ ਖਰਚ ਖੁਦ ਨਹੀਂ ਚੁੱਕ ਸਕਦੀਆਂ।
ਇਸ ਤੋ ਇਲਾਵਾ WHO ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੁਲਾਈ 2021 ਤੱਕ ਵੈਕਸੀਨਾਂ ਨੂੰ ਇਨ੍ਹਾਂ ਮੁਲਕਾਂ ਵਿੱਚ ਮੁਹੱਈਆ ਕਰਵਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਦੇ ਮੁਤਾਬਕ ਇਹ ਤੈਅ ਕੀਤਾ ਜਾਵੇਗਾ ਕਿ ਇਸ ਦੀ ਵੰਡ ਬਗੈਰ ਕਿਸੇ ਭੇਦਭਾਵ ਅਤੇ ਤੇਜ਼ੀ ਨਾਲ ਕੀਤੀ ਜਾ ਸਕੇ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਜੂਨ ਤੱਕ ਵੈਕਸੀਨ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ।
ਦੱਸ ਦਈਏ ਵਿਸ਼ਵ ਵਿੱਚ ਮਹਾਂਮਾਰੀਆਂ ਦੀ ਰੋਕਥਾਮ ਲਈ ਚਲਾਏ ਜਾਣ ਵਾਲੇ ਟੀਕਾਕਰਨ ਵਿੱਚ ਯੂਨੀਸੇਫ਼ ਜਾਂ ਸੰਯੁਕਤ ਰਾਸ਼ਟਰ ਚਾਈਲਡ ਫੰਡ ਇੱਕ ਵੱਡੀ ਭੂਮਿਕਾ ਅਦਾ ਕਰਦਾ ਰਿਹਾ ਹੈ। ਯੂਨੀਸੇਫ਼ ਨੇ ਡਬਲਯੂਐਚਓ ਦੇ ਇਸ ਐਲਾਨ ਦਾ ਸਵਾਗਤ ਕੀਤਾ ਹੈ।