BMC ਯਾਨੀ ਮੁੰਬਈ ਮਹਾਂਨਗਰਪਾਲਿਕਾ ਦੇ ਜੁਆਇੰਟ ਮਿਉਂਸਿਪਲ ਕਮਿਸ਼ਨਰ ਰਮੇਸ਼ ਪਵਾਰ ਬੁੱਧਵਾਰ ਨੂੰ ਐਜੂਕੇਸ਼ਨ ਬਜਟ ਪੇਸ਼ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਤੋਂ ਇਕ ਵੱਡੀ ਗਲਤੀ ਹੋ ਗਈ। ਰਮੇਸ਼ ਪਵਾਰ ਨੇ ਗ਼ਲਤੀ ਨਾਲ ਸੈਨੀਟਾਈਜ਼ਰ ਨੂੰ ਪਾਣੀ ਸਮਝ ਕੇ ਪੀ ਲਿਆ। ਹਾਲਾਂਕਿ ਜਿਵੇਂ ਹੀ ਉਨ੍ਹਾਂ ਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਬਿਨਾਂ ਦੇਰੀ ਕੀਤੇ ਪਾਣੀ ਨਾਲ ਆਪਣਾ ਮੂੰਹ ਸਾਫ਼ ਕਰ ਲਿਆ। ਰਾਹਤ ਦੀ ਗੱਲ ਰਹੀ ਕਿ ਇਸ ਦੌਰਾਨ ਕੋਈ ਅਨਹੋਣੀ ਨਹੀਂ ਹੋਈ।
ਦਰਅਸਲ ਬੀਐਮਸੀ ਦੇ ਜੁਆਇੰਟ ਮਿਉਂਸਿਪਲ ਕਮਿਸ਼ਨਰ ਰਮੇਸ਼ ਪਵਾਰ ਅੱਜ ਸਿਵਿਕ ਬਾਡੀ ਦੇ ਐਜੂਕੇਸ਼ਨ ਬਜਟ ਨੂੰ ਪੇਸ਼ ਕਰ ਰਹੇ ਸਨ। ਬਜਟ ਪੜ੍ਹਦੇ-ਪੜ੍ਹਦੇ ਉਨ੍ਹਾਂ ਨੂੰ ਪਿਆਸ ਲੱਗੀ ਤਾਂ ਰਮੇਸ਼ ਪਵਾਰ ਨੇ ਨੇੜ੍ਹੇ ਰੱਖੀ ਸੈਨੀਟਾਈਜ਼ਰ ਦੀ ਬੋਤਲ ਨੂੰ ਪਾਣੀ ਸਮਝ ਕੇ ਪੀ ਲਿਆ। ਅਗਲੇ ਹੀ ਪਲਾਂ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਪਾਣੀ ਨਹੀਂ ਸੇਨੇਟਾਈਜ਼ਰ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹਤਿਆਤ ਵਰਤਦੇ ਹੋਏ ਮੂੰਹ ਨੂੰ ਸਾਫ਼ ਕਰ ਲਿਆ।