ਜਲਾਲਾਬਾਦ : ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਲਈ ਨਾਮਜ਼ਦਗੀ ਭਰਨ ਮੌਕੇ ਜਲਾਲਾਬਾਦ ਤਹਿਸੀਲ ਕੰਪਲੈਕਸ ਹੋਈ ਹਿੰਸਕ ਝੜਪ ਦੀ ਅਕਾਲੀ ਦਲ ਨੇ ਨਿੱਖੇਧੀ ਕੀਤੀ ਹੈ। ਅਕਾਲੀ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਇੱਕ ਵੀ ਪੂਰੇ ਨਹੀਂ ਕੀਤੇ। ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲਾਂ ‘ਚ ਕੋਈ ਕੰਮ ਨਹੀਂ ਕੀਤਾ ਇਸ ਲਈ ਕਾਂਗਰਸੀ ਵਰਕਰ ਗੁੰਡਾਗਰਦੀ ‘ਤੇ ਉੱਤਰ ਆਏ ਹਨ। ਕਾਂਗਰਸ ਪਾਰਟੀ ਚੋਣਾਂ ਤੋਂ ਭੱਜਦੀ ਦਿਖਾਈ ਦੇ ਰਹੀ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਨਾਮਜ਼ਦਗੀਆਂ ਭਰਨ ਲਈ ਜਾ ਰਹੇ ਹਨ। ਪੁਲਿਸ ਉਹਨਾਂ ਨੂੰ ਹਿਰਾਸਤ ‘ਚ ਲੈ ਰਹੀ ਹੈ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੇ ਤਿੰਨ ਵਰਕਰਾਂ ਦੇ ਗੋਲੀਆਂ ਲੱਗੀਆਂ ਹਨ। ਬਿਕਰਮ ਮਜੀਠੀਆ ਨੇ ਸਵਾਲ ਖੜਾ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਗੱਡੀ ‘ਤੇ ਹਮਲਾ ਕੀਤਾ ਜਾਂਦਾ ਹੈ ਜੋ ਪੰਜਾਬ ਦੀ ਕਾਨੂੰਨ ਵਿਵਸਥਾਂ ‘ਤੇ ਸਵਾਲ ਖੜ੍ਹੇ ਕਰਦੀਆਂ ਹਨ।
ਮਜੀਠੀਆ ਨੇ ਕਿਹਾ ਕਿ ਸੁਖਬੀਰ ਬਾਦਲ ਕੋਲ ਜ਼ੈੱਡ ਪਲੱਸ ਸੁਰੱਖਿਆ ਹੈ ਪਰ ਫਿਰ ਵੀ ਕਾਂਗਰਸੀਆਂ ਨੇ ਗੱਡੀ ਨਾਲ ਭੰਨਤੋੜ ਕੀਤੀ। ਇਸ ਲਈ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮਾਹੌਲ ਵਿਗਾੜਨ ‘ਚ ਲੱਗੇ ਹਨ। ਮਜੀਠੀਆ ਨੇ ਕਿਹਾ ਕਿ ਸਾਡੇ ਵਰਕਰਾਂ ‘ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ਨੂੰ ਜਦੋਂ ਤਕ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਅਸੀਂ ਜਲਾਲਾਬਾਦ ਐਸ.ਡੀ.ਐਮ ਦਫ਼ਤਰ ਬਾਹਰ ਧਰਨਾ ਜਾਰੀ ਰੱਖਾਂਗੇ।