ਦੀਪ ਸਿੱਧੂ ਕੇਂਦਰ ਸਰਕਾਰ ਦਾ ਨੁਮਾਇੰਦਾ, ਸਰਕਾਰ ਨੇ ਹੀ ਮਾਹੌਲ ਖ਼ਰਾਬ ਕਰਨ ਦੇ ਲਈ ਭੇਜਿਆ: ਪੰਨੂ

TeamGlobalPunjab
2 Min Read

ਚੰਡੀਗੜ੍ਹ: ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਫੈਲੀ ਹਿੰਸਾ ਅਤੇ ਲਾਲ ਕਿਲੇ ‘ਤੇ ਕੇਸਰੀ ਝੰਡਾ ਲਹਿਰਾਉਣ ਦੇ ਇਲਜ਼ਾਮ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਅਦਾਕਾਰ ਦੀਪ ਸਿੱਧੂ ਤੇ ਲਾਏ ਹਨ। ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਦੀਪ ਸਿੱਧੂ ਨੇ ਕਿਸਾਨ ਟਰੈਕਟਰ ਪਰੇਡ ਦਾ ਮਾਹੌਲ ਖ਼ਰਾਬ ਕੀਤਾ ਹੈ।

ਦੀਪ ਸਿੱਧੂ ਕੇਂਦਰ ਸਰਕਾਰ ਦਾ ਨੁਮਾਇੰਦਾ ਹੈ ਅਤੇ ਸਰਕਾਰ ਨੇ ਹੀ ਦੀਪ ਸਿੱਧੂ ਨੂੰ ਮਾਹੌਲ ਖ਼ਰਾਬ ਕਰਨ ਦਿੱਲੀ ਭੇਜਿਆ ਸੀ। ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਲਾਲ ਕਿਲ੍ਹੇ ‘ਤੇ ਜੋ ਵੀ ਹੋਇਆ ਇਸ ਦਾ ਜ਼ਿੰਮੇਵਾਰ ਦੀਪ ਸਿੱਧੂ ਹੈ। ਸਤਨਾਮ ਸਿੰਘ ਪੰਨੂੰ ਨੇ ਦਿੱਲੀ ਪੁਲਿਸ ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਦੀਪ ਸਿੱਧੂ ਨੂੰ ਲਾਲ ਕਿਲ੍ਹੇ ‘ਤੇ ਪੁਲਿਸ ਨੇ ਕਿਉਂ ਨਹੀਂ ਰੋਕਿਆ ?

ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਪਹਿਲਾਂ ਹੀ ਕਿਹਾ ਸੀ ਕਿ ਸਾਡਾ ਮਾਰਚ ਆਊਟਰ ਰਿੰਗ ਰੋਡ ਤੋਂ ਹੀ ਸ਼ੁਰੂ ਹੋਵੇਗਾ। ਪੰਨੂੰ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਨੇ ਵੀ ਇਹੀ ਐਲਾਨ ਕੀਤਾ ਸੀ ਕਿ ਆਊਟਰ ਰਿੰਗ ਰੋਡ ਤੋਂ ਪਰੇਡ ਕੱਢੀ ਜਾਵੇਗੀ ਬਾਅਦ ਵਿਚ ਸੰਯੁਕਤ ਕਿਸਾਨ ਮੋਰਚਾ ਪਿੱਛੇ ਹਟ ਗਿਆ ਸੀ। ਅਸੀਂ ਜਦੋਂ ਆਪਣਾ ਮਾਰਚ ਸ਼ੁਰੂ ਕੀਤਾ ਤਾਂ ਪੁਲਿਸ ਨੇ ਸਾਨੂੰ ਰੋਕਣ ਦੇ ਲਈ ਬੈਰੀਕੇਡਸ ਲਾਏ ਹੋਏ ਸਨ। ਜਿਸ ਨੂੰ ਅਸੀਂ ਤੋੜਦੇ ਹੋਏ ਅੱਗੇ ਵਧੇ ਸੀ। ਹਾਲਾਂਕਿ ਸਾਡਾ ਰਿੰਗ ਰੋਡ ‘ਤੇ ਮਾਰਚ ਸ਼ਾਂਤਮਈ ਢੰਗ ਨਾਲ ਸੀ। ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਲਾਲ ਕਿਲ੍ਹੇ ‘ਤੇ ਜਾਣ ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ।

Share This Article
Leave a Comment