ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਹੈ। ਅੱਤਵਾਦੀ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਨਾ ਹੋ ਸਕਣ ਇਸ ਦੇ ਲਈ ਸੁਰੱਖਿਆ ਕਰਮੀ ਸਖਤ ਨਿਗਰਾਨੀ ਰੱਖ ਰਹੇ ਹਨ, ਕਿਉਂਕਿ ਅੱਤਵਾਦੀ ਹਰ ਇੱਕ ਢਿੱਲ ਦਾ ਫ਼ਾਇਦਾ ਸਕਦੇ ਹਨ। ਇਸੇ ਤਰ੍ਹਾਂ ਬੀਐਸਐਫ਼ ਨੇ ਜੰਮੂ-ਕਸ਼ਮੀਰ ‘ਚ ਇੱਕ ਲੰਬੀ ਅਤੇ ਸਭ ਤੋਂ ਗਹਿਰੀ ਸੁਰੰਗ ਦਾ ਪਤਾ ਲਗਾਇਆ ਹੈ।
ਦਰਅਸਲ ਬੀਐਸਐਫ ਦੇ ਜਵਾਨ ਸੁਰੱਖਿਆ ਵਿਵਸਥਾ ਨੂੰ ਲੈ ਕੇ ਛਾਣਬੀਣ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਨੂੰ ਇਕ ਸੁਰੰਗ ਦਾ ਪਤਾ ਚੱਲਿਆ। ਜਦੋਂ ਸੁਰੰਗ ਨੂੰ ਦੇਖਿਆ ਗਿਆ ਤਾਂ ਉਹ ਲਗਭਗ 150 ਮੀਟਰ ਲੰਬੀ ਅਤੇ 30 ਫੁੱਟ ਗਹਿਰੀ ਪਾਈ ਗਈ।
ਪਿਛਲੇ 10 ਦਿਨਾਂ ‘ਚ ਬੀਐਸਐਫ ਨੂੰ ਇਹ ਦੂਸਰੀ ਸੁਰੰਗ ਮਿਲੀ ਹੈ। ਇਨ੍ਹਾਂ ਸੁਰੰਗਾਂ ਰਾਹੀਂ ਅੱਤਵਾਦੀ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਇਸ ਤੋਂ 6 ਮਹੀਨੇ ਪਹਿਲਾਂ ਹੀਰਾਨਗਰ ਅਤੇ ਕਠੂਆ ਇਲਾਕੇ ‘ਚ ਮਿਲਣ ਵਾਲੀ ਇਹ ਚੌਥੀ ਸੁਰੰਗ ਹੈ। ਜਦਕਿ ਹੁਣ ਤੱਕ ਜੰਮੂ ਕਸ਼ਮੀਰ ‘ਚ ਅਤਿਵਾਦੀਆਂ ਵੱਲੋਂ ਬਣਾਈਆਂ ਗਈਆਂ 10 ਸੁਰੰਗਾਂ ਮਿਲੀਆਂ ਹਨ।