ਕਿਸਾਨੀ ਮੰਗਾਂ ਦੇ ਸਮਰਥਨ ਵਿੱਚ ਨਾਟਕਕਾਰ, ਰੰਗਕਰਮੀ, ਲੇਖਕ ਤੇ ਬੁੱਧੀਜੀਵੀ ਗਵਰਨਰ ਨੂੰ ਦੇਣਗੇ ਮੰਗ ਪੱਤਰ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਇਪਟਾ, ਪੰਜਾਬ ਦੇ ਕਾਰਕੁਨ, ਲੇਖਕ ਤੇ ਰੰਗਕਰਮੀ 24 ਜਨਵਰੀ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਪੰਜਾਬ ਦੇ ਗਵਰਨਰ ਨੂੰ ਦੇਣਗੇ ਮੰਗ-ਪੱਤਰ। ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਉਤੇ 24 ਜਨਵਰੀ ਨੂੰ ਚੰਡੀਗੜ ਵਿਖੇ ਇਪਟਾ, ਪੰਜਾਬ ਦੇ ਕਾਰਕੁਨ, ਲੇਖਕ ਤੇ ਰੰਗਕਰਮੀ 24 ਜਨਵਰੀ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਪੰਜਾਬ ਦੇ ਗਵਰਨਰ ਨੂੰ ਮੰਗ-ਪੱਤਰ ਦੇਣ ਲਈ ਚੰਡੀਗੜ ਵਿਖੇ (ਪਲਾਜ਼ਾ ਨਜ਼ਦੀਕ ਨੀਲਮ ਸਿਨੇਮਾ ਸੈਕਟਰ 17) ਵਿਖੇ ਸਵੇਰੇ 11 ਵਜੇ ਇੱਕਠੇ ਹੋ ਕੇ ਗਵਰਨਰ ਹਾਊਸ ਵੱਲ ਜਾਣਗੇ।

ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ ਨੇ ਕਿਹਾ ਹੈ ਕਿ ਪਹਿਲੀ ਨਜ਼ਰੇ ਤਾਂ ਇਹ ਤਿੰਨੇ ਕਾਲੇ ਕਾਨੂੰਨ ਕਿਸਾਨ ਵਿਰੋਧੀ ਲੱਗ ਰਹੇ ਨੇ ਜਾਂ ਜੋ ਤਬਕੇ ਖੇਤੀ ਨਾਲ ਜੁੜੇ ਹਨ ਉਨਾਂ ਲਈ ਨੁਕਸਾਨਦਾਇਕ ਪਰ ਇਹ ਵਰਤਾਰਾ ਇਨਸਾਨ ਵਿਰੋਧੀ ਹੈ।ਕਿਸਾਨ ਦੇ ਨਾਲ-ਨਾਲ ਇਹ ਇਨਸਾਨ ਦੇ ਲਈ ਵੀ ਮਾਰੂ ਹੈ।ਜ਼ਿਕਰਯੋਗ ਹੈ ਕਿ ਇਪਟਾ ਦੇ ਕਾਰਕੁਨ ਪਿੱਛਲੇ 26 ਨਵੰਬਰ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ’ਤੇ ਅਮਲ ਕਰਦੇ ਹੋਏ ਪੂਰੀ ਤਨਦੇਹੀ ਨਾਲ ਵੱਧ ਚੜ ਕੇ ਸ਼ਮੂਲੀਅਤ ਕਰ ਰਹੇ ਹਨ।

ਇਸੇ ਦੌਰਾਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਵਾਲੇ ਸੰਘਰਸ਼ ਦਾ ਨਿਰੰਤਰ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ। ਲਗਾਤਾਰ ਪੰਜਾਬ ਵਿੱਚ ਧਰਨੇ, ਪ੍ਰਦਰਸ਼ਨ, ਸੈਮੀਨਾਰ ਅਤੇ ਮਨੁੱਖੀ ਕੜੀਆਂ ਬਣਾ ਕੇ ਇਸ ਅੰਦੋਲਨ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿਛਲੇ ਪੰਦਰਾਂ ਦਿਨਾਂ ਤੋਂ ਸਮੁੱਚੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਜ਼ਿਲ੍ਹਾ ਪੱਧਰ ਉੱਪਰ ਗੀਤ-ਸੰਗੀਤ, ਨਾਟਕਾਂ ਅਤੇ ਕਵੀ ਦਰਬਾਰਾਂ ਰਾਹੀਂ ਮਨੁੱਖੀ ਕੜੀਆਂ ਦੇ ਰੂਪ ਵਿੱਚ ਆਪਣੀ ਯਕਜ਼ਹਿਤੀ ਪ੍ਰਗਟ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ 24 ਜਨਵਰੀ ਨੂੰ ਚੰਡੀਗੜ੍ਹ ਅਤੇ ਪੰਜਾਬ ਭਰ ਦੇ ਲੇਖਕ, ਕਲਮਕਾਰ, ਪੱਤਰਕਾਰ, ਬੁੱਧੀਜੀਵੀ, ਰੰਗਕਰਮੀ ਅਤੇ ਹੋਰਨਾਂ ਕਲਾਵਾਂ ਨਾਲ ਜੁੜੇ ਕਲਾਕਾਰ ਸੈਕਟਰ 17, ਚੰਡੀਗੜ੍ਹ ਪਲਾਜ਼ਾ ਵਿੱਚ 11 ਵਜੇ ਇਕੱਤਰ ਹੋਣਗੇ। ਇਸ ਉਪਰੰਤ ਸ਼ਾਂਤਮਈ ਰੋਸ ਮਾਰਚ ਕਰਦਿਆਂ ਲੇਖਕ ਗਵਰਨਰ, ਪੰਜਾਬ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮੰਗ ਪੱਤਰ ਪੇਸ਼ ਕਰਨਗੇ। ਇਸ ਸ਼ਾਂਤਮਈ ਰੋਸ ਮਾਰਚ ਦੀ ਅਗਵਾਈ ਪ੍ਰੋ. ਸੁਰਜੀਤ ਲੀਅ, ਕਹਾਣੀਕਾਰ ਕਿਰਪਾਲ ਕਜ਼ਾਕ, ਡਾ. ਪਾਲ ਕੌਰ, ਸ਼ਾਇਰ ਦਰਸ਼ਨ ਬੁੱਟਰ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਰਬਜੀਤ ਸਿੰਘ ਅਤੇ ਪ੍ਰੋ. ਸੁਰਜੀਤ ਜੱਜ ਕਰਨਗੇ। ਇਸ ਦੇ ਨਾਲ ਹੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਨੇਤਾ ਡਾ. ਅਲੀ ਜਾਵੇਦ, ਵੀ.ਐਨ. ਰਾਏ ਅਤੇ ਫ਼ਰਹਤ ਰਿਜ਼ਵੀ ਵਿਸ਼ੇਸ਼ ਤੌਰ ‘ਤੇ ਪਹੁੰਚ ਰਹੇ ਹਨ। ਇਸ ਸਮੇਂ ਪ੍ਰਸਿੱਧ ਕਲਾਕਾਰ ਨੀਲੇ ਖਾਂ, ਲੋਕ ਗਾਇਕ ਭੁਪਿੰਦਰ ਬੱਬਲ, ਗਾਇਕ ਯਾਕੂਬ ਅਤੇ ਸੁੱਖੀ ਈਦੂ ਸ਼ਰੀਫ਼ ਸਮੇਤ ਡਾ. ਸਾਹਿਬ ਸਿੰਘ ਅਤੇ ਸੈਮੂਅਲ ਜੌਹਨ ਦੇ ਨਾਟ-ਗਰੁੱਪ ਆਪਣੀਆਂ ਅਦਾਕਾਰੀਆਂ ਪੇਸ਼ ਕਰਨਗੇ। ਇਸ ਰੋਸ ਮਾਰਚ ਵਿੱਚ ਫ਼ੋਕਲੋਰ ਰਿਸਰਚ ਅਕਾਡਮੀ, ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।#

Share This Article
Leave a Comment