ਨਿਊਜ਼ ਡੈਸਕ: ਪਾਕਿਸਤਾਨ ਦੇ ਪੀਆਰ ਯਾਨੀ ਪਰਮਾਨੈਂਟ ਰੀਪ੍ਰਜ਼ੈਂਟੇਟਿਵ ਮੁਨੀਰ ਅਕਰਮ ਨੇ ਯੂਐੱਨਐੱਸਸੀ ‘ਚ ਰਾਸ਼ਟਰੀ ਸਵੈਮ ਸੇਵਕ ਸੰਘ (RSS) ਤੇ ਬੈਨ ਲਗਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪਾਕਿਸਤਾਨ ਦੇ ਇਸ ਲੀਡਰ ਨੇ ਯੂਐੱਨ ਵਿੱਚ ਖੁੱਲ੍ਹੀ ਬਹਿਸ ਕਰਨ ਲਈ ਵੀ ਲਿਖਤੀ ਰੂਪ ਵਿੱਚ ਬਿਆਨ ਦਿੱਤਾ ਪਾਕਿਸਤਾਨ ਨੇ ਹਿੰਦੂਤਵ ਅਤੇ ਆਰਐੱਸਐੱਸ ਨੂੰ ਵਿਸ਼ਵ ਸ਼ਾਂਤੀ ਲਈ ਖ਼ਤਰਾ ਦੱਸਿਆ ਮੁਨੀਰ ਅਕਰਮ ਨੇ ਆਰਐਸਐਸ ਤੇ ਲਗਾਮ ਲਾਉਣ ਦੇ ਲਈ ਐਕਸ਼ਨ ਪਲੈਨ ਬੀ ਯੂਐੱਨ ਵਿੱਚ ਦੱਸਿਆ ਹੈ।
ਇਹ ਦਾਅਵਾ ਪਾਕਿਸਤਾਨੀ ਮੀਡੀਆ ਵੱਲੋਂ ਕੀਤਾ ਗਿਆ ਹੈ। ਪਰ ਜਦੋਂ ਇਸ ਬਾਰੇ ਭਾਰਤ ਨੇ ਤਫਤੀਸ਼ ਕੀਤੀ ਤਾਂ ਯੂਐੱਨ ਵਿੱਚ ਪਾਕਿਸਤਾਨੀ ਰਾਜਦੂਤ ਵੱਲੋਂ ਕੋਈ ਵੀ ਅਜਿਹਾ ਦਸਤਾਵੇਜ਼ ਨਹੀਂ ਪੇਸ਼ ਕੀਤਾ ਗਿਆ। ਪਾਕਿਸਤਾਨੀ ਮੀਡੀਆ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਮੰਗ ਨੂੰ ਯੂਨਾਈਟਡ ਨੇਸ਼ਨ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅਤੇ ਇਸ ਮੰਗ ਨੂੰ ਬਾਰਾਂ ਜਨਵਰੀ ਵਾਲੇ ਦਿਨ 15 ਸੰਸਦੀ ਕੌਂਸਲ ਸਾਹਮਣੇ ਰੱਖਿਆ ਗਿਆ ਸੀ।