ਚੰਡੀਗੜ੍ਹ: ਦੇਸ਼ ਦੀ ਪਹਿਲੀ ਏਅਰ ਟੈਕਸੀ ਸੇਵਾ ਕੱਲ੍ਹ ਤੋਂ ਸ਼ੁਰੂ ਹੋ ਜਾਵੇਗੀ। 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਦੇ ਮੌਕੇ ਚੰਡੀਗੜ੍ਹ ਤੋਂ ਹਿਸਾਰ ਲਈ ਪਹਿਲੀ ਏਅਰਟੈਕਸੀ ਉਡਾਣ ਭਰੇਗੀ। ਇਸ ਦਾ ਸਫਰ ਕੱਲ੍ਹ ਦੁਪਹਿਰ 12 ਵਜੇ ਚੰਡੀਗੜ੍ਹ ਤੋਂ ਹਿਸਾਰ ਲਈ ਸ਼ੁਰੂ ਹੋਵੇਗਾ। ਇਸ ਏਅਰ ਟੈਕਸੀ ਵਿੱਚ ਚਾਰ ਸੀਟਾਂ ਹੋਣਗੀਆਂ। ਇਸ ਦਾ ਰੂਟ ਹਿਸਾਰ ਤੋਂ ਚੰਡੀਗਡ਼੍ਹ ਅਤੇ ਚੰਡੀਗੜ੍ਹ ਤੋਂ ਹਿਸਾਰ ਹੋਵੇਗਾ। ਇਸ ਏਅਰ ਟੈਕਸੀ ਦਾ ਕਿਰਾਇਆ 1755 ਰੁਪਏ ਪ੍ਰਤੀ ਵਿਅਕਤੀ ਹੋਵੇਗਾ ਅਤੇ ਇਸ ਸਫ਼ਰ 50 ਮਿੰਟ ਵਿੱਚ ਪੂਰਾ ਕੀਤਾ ਜਾਵੇਗਾ।
ਚੰਡੀਗੜ੍ਹ ਦੀ ਸੇਵਾ ਸ਼ੁਰੂ ਹੋਣ ਤੋਂ ਬਾਅਦ ਅਗਲੇ ਦੋ ਤਿੰਨ ਦਿਨਾਂ ਵਿਚਾਲੇ ਦੇਹਰਾਦੂਨ ਅਤੇ ਉਸ ਤੋਂ ਬਾਅਦ ਧਰਮਸ਼ਾਲਾ ਲਈ ਵੀ ਸਰਵਿਸ ਸ਼ੁਰੂ ਕਰ ਦਿੱਤੀ ਜਾਵੇਗੀ। ਜੇਕਰ ਇਨ੍ਹਾਂ ਰੂਟਾਂ ਤੇ ਇਸ ਸੇਵਾ ਸਹੀ ਪਾਈ ਜਾਂਦੀ ਹੈ ਤਾਂ ਚੰਡੀਗੜ੍ਹ ਤੋਂ ਕੁੱਲੂ ਲਈ ਵੀ ਏਅਰ ਟੈਕਸੀ ਦੀ ਸੁਵਿਧਾ ਦੇ ਦਿੱਤੀ ਜਾਵੇਗੀ।
ਏਅਰ ਟੈਕਸੀ ਨਾਲ ਯਾਤਰੀਆਂ ਦੇ ਸਮੇਂ ਵਿੱਚ ਕਾਫੀ ਬਚਤ ਆਵੇਗੀ ਕਿਉਂਕਿ ਆਮ ਤੌਰ ਤੇ ਏਅਰਪੋਰਟ ਤੋਂ ਫਲਾਈਟ ਲੈਣੀ ਕਾਫ਼ੀ ਮਹਿੰਗੀ ਹੁੰਦੀ ਹੈ ਅਤੇ ਚੈੱਕ ਇਨ ਵਿਚ ਕਾਫੀ ਸਮਾਂ ਨਿਕਲ ਜਾਂਦਾ ਹੈ ਪਰ ਏਅਰਟੈਕਸੀ ਦੌਰਾਨ ਅਜਿਹਾ ਨਹੀਂ ਹੋਵੇਗਾ ਤੁਹਾਨੂੰ 10 ਮਿੰਟ ਪਹਿਲਾਂ ਏਅਰਪੋਰਟ ਤੇ ਪਹੁੰਚਣਾ ਹੋਵੇਗਾ ਅਤੇ ਨਾਲ ਹੀ ਉਡਾਣ ਸ਼ੁਰੂ ਹੋ ਜਾਵੇਗੀ।