ਪੰਜਾਬ ‘ਚ ਟਰੈਕਟਰ ਰੈਲੀਆਂ ਕੱਢ ਕੇ ਲੋਕਾਂ ਨੂੰ 26 ਜਨਵਰੀ ਦੀ ਪਰੇਡ ‘ਚ ਪਹੁੰਚਣ ਦੀ ਕੀਤੀ ਜਾ ਰਹੀ ਅਪੀਲ

TeamGlobalPunjab
1 Min Read

ਗੁਰਦਾਸਪੁਰ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਤੋਂ ਇਕ ਟਰੈਕਟਰ ਰੈਲੀ ਕੱਢੀ ਗਈ। ਜਿਸ ‘ਚ ਲਗਭਗ 70 ਤੋਂ 100 ਟਰੈਕਟਰ ਸ਼ਾਮਲ ਸਨ। ਵੱਡੀ ਗਿਣਤੀ ‘ਚ ਸ਼ਾਮਲ ਇਹਨਾਂ ਕਿਸਾਨਾਂ ਵਲੋਂ ਕੇਂਦਰ ਸਰਕਾਰ ਖਿਲਾਫ ਵੱਖ-ਵੱਖ 25 ਪਿੰਡਾਂ ਚ ਰੋਸ ਰੈਲੀ ਕੱਢੀ ਗਈ।

ਟਰੈਕਟਰ ਰੈਲੀ ‘ਚ ਸ਼ਾਮਲ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਪੰਜਾਬ ਤੋਂ ਸੰਘਰਸ਼ ਸ਼ੁਰੂ ਕਰ ਕੇ ਦਿੱਲੀ ‘ਚ ਪਿਛਲੇ 50 ਦਿਨਾਂ ਤੋਂ ਬੈਠੇ ਹਾਂ ਅਤੇ ਲਗਾਤਾਰ ਹੋ ਰਹੀਆਂ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨ ਜਥੇਬੰਦੀਆਂ ਦੀਆ ਮੀਟਿੰਗ ਬੇਸਿੱਟਾ ਨਿੱਕਲ ਰਹੀਆਂ ਹਨ। ਹੁਣ ਜਥੇਬੰਦੀਆਂ ਦੇ ਦਿੱਤੇ ਅਗਲੇ ਪ੍ਰੋਗਰਾਮ ਤਹਿਤ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਕੱਢੀ ਜਾਣੀ ਹੈ ਉਸ ਦੇ ਤਹਿਤ ਉਹਨਾਂ ਵਲੋਂ ਅੱਜ ਇਸ ਕਿਸਾਨ ਪਰੇਡ ਦੀ ਰਿਹਸਲ ਕਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਚੜ ਕੇ ਸਭ ਦਿੱਲੀ ਪਹੁੰਚਣ ਅਤੇ ਉਥੇ ਕੇਂਦਰ ਸਰਕਾਰ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਟਰੈਕਟਰ ਪਰੇਡ ਚ ਸ਼ਾਮਲ ਹੋਣ।

ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਆਪਣਾ ਜ਼ਿੱਦੀ ਰਵਈਆ ਛੱਡ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਹਨਾਂ ਵਲੋਂ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Share This Article
Leave a Comment