ਵਰਲਡ ਡੈਸਕ – ਦੱਖਣੀ ਅਫਰੀਕਾ ‘ਚ ਕੋਰੋਨਾ ਵਾਇਰਸ ਕਰਕੇ ਸਥਿਤੀ ਬੇਕਾਬੂ ਹੋ ਰਹੀ ਹੈ। ਦੱਖਣੀ ਅਫਰੀਕਾ ‘ਚ ਮਰਨ ਵਾਲਿਆਂ ਦੀ ਵੱਧ ਰਹੀ ਗਿਣਤੀ ਕਾਰਨ ਤਾਬੂਤ ਘੱਟ ਰਹੇ ਹਨ। ਇੱਥੇ ਕੋਰੋਨਾ ਨਾਲ ਹੋਈਆਂ ਮੌਤਾਂ ‘ਚ 120 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਦੱਖਣੀ ਅਫਰੀਕਾ ਕੋਰੋਨਾ ਵਾਇਰਸ ਦੇ ਨਵੇਂ ਰੂਪ ਆਉਣ ਤੋਂ ਬਾਅਦ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਬੀਤੇ ਬੁੱਧਵਾਰ ਨੂੰ, 422 ਲੋਕਾਂ ਦੀ ਮੌਤ ਹੋ ਗਈ, ਜਦਕਿ 15,000 ਤੋਂ ਵੱਧ ਲੋਕ ਸੰਕਰਮਿਤ ਪਾਏ ਗਏ। ਲੋਕਾਂ ਨੂੰ ਉਮੀਦ ਹੈ ਕਿ ਸਰਕਾਰ ਜਲਦੀ ਹੀ ਕੋਰੋਨਾ ਟੀਕੇ ਦਾ ਪ੍ਰਬੰਧ ਕਰੇਗੀ। ਲੋਕਾਂ ‘ਚ ਮੌਤਾਂ ਦੀ ਵੱਧ ਰਹੀ ਗਿਣਤੀ ਦਾ ਡਰ ਹੈ।
ਡੇਲਮਾਸ ‘ਚ ਫਿਊਨਰਲ ਹੋਮ ਚਲਾਉਣ ਵਾਲੇ ਦੱਖਣੀ ਅਫਰੀਕਾ ਦੇ ਫਿਊਨਰਲ ਨਿਰਦੇਸ਼ਕ ਥਾਬਿਸੋ ਮੌਮਾਕੋ ਨੇ ਕਿਹਾ ਕਿ ਉਹ ਤੇ ਉਸਦਾ ਸਟਾਫ ਇਸ ਬਾਰੇ ਬੇਹੱਦ ਡਰਿਆ ਹੋਇਆ ਹੈ। ਅਸੀਂ ਜਾਣਦੇ ਹਾਂ ਕਿ ਇਹ ਨਵੀਂ ਕਿਸਮ ਦਾ ਵਾਇਰਸ ਵਹੁਤ ਖਤਰਨਾਕ ਹੈ।