ਵਾਸ਼ਿੰਗਟਨ: ਭਾਰਤੀ ਮੂਲ ਦੇ 29 ਸਾਲਾ ਨੀਰਜ ਐਂਟਨੀ ਨੇ ਅਮਰੀਕਾ ਦੇ ਓਹਾਇਓ ਦੇ ਸੈਨੇਟਰ ਵੱਜੋਂ ਸਹੁੰ ਚੁੱਕ ਲਈ। ਉਹ ਸੂਬੇ ਦੀ ਸੈਨੇਟ ਦਾ ਹਿੱਸਾ ਬਣਨ ਵਾਲੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਬਣ ਗਏ ਹਨ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਂ ਭਾਈਚਾਰੇ ਦੀ ਅਗਵਾਈ ਕਰਨ ਦੇ ਕਾਬਲ ਬਣਿਆ। ਬਤੌਰ ਸੈਨੇਟਰ ਨੀਰਜ ਦਾ ਕਾਰਜਕਾਲ ਚਾਰ ਸਾਲ ਦਾ ਹੋਵੇਗਾ।
ਨੀਰਜ ਨੇ ਕਿਹਾ ਕਿ ਮੈਂ ਓਹਾਇਓ ਵਾਸੀਆਂ ਦੇ ਲਈ ਹਰ ਦਿਨ ਸਖਤ ਮਿਹਨਤ ਕਰਾਂਗਾ ਤਾਂਕਿ ਉਨ੍ਹਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਮਿਲੇ।
Truly honored to have been officially sworn-in as State Senator today! As I became the first Indian-American State Senator in Ohio history today, I vow to work hard every day so each Ohio can achieve their American Dream. pic.twitter.com/2AuL3Go3HI
— Niraj Antani (@NirajAntani) January 4, 2021
ਨੀਰਜ ਨੇ ਅੱਗੇ ਕਿਹਾ ਕਿ ਇਸ ਅਨਿਸ਼ਚਿਤ ਅਰਥਵਿਵਸਥਾ ਅਤੇ ਸਿਹਤ ਚੁਣੌਤੀਆਂ ਵਿਚਾਲੇ ਸਾਨੂੰ ਨਿਸ਼ਚਿਤ ਤੌਰ ਤੇ ਅਜਿਹੀ ਨੀਤੀਆਂ ਲਾਗੂ ਕਰਨ ਦੀ ਜ਼ਰੂਰਤ ਹੈ ਜੋ ਓਹਾਇਓ ਦੇ ਲੋਕਾਂ ਨੂੰ ਲਾਭ ਪਹੁੰਚਾਵੇ। ਇਸ ਤੋਂ ਪਹਿਲਾਂ ਐਂਟਨੀ 2014 ਤੋਂ ਹੀ 42ਵੇਂ ਓਹਾਇਓ ਹਾਊਸ ਡਿਸਟ੍ਰਿਕਟ ਲਈ ਰਾਜ ਪ੍ਰਤੀਨਿਧੀ ਦੇ ਤੌਰ ‘ਤੇ ਸੇਵਾ ਦੇ ਚੁੱਕੇ ਹਨ।