ਮੁਕੇਸ਼ ਅੰਬਾਨੀ ਹੁਣ ਨਹੀਂ ਰਹੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ

TeamGlobalPunjab
1 Min Read

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਹੁਣ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨਹੀਂ ਰਹੇ। ਅੰਬਾਨੀ ਨੂੰ ਪਛਾੜ ਕੇ ਚੀਨ ਦੇ ਝੋਂਗ ਸ਼ਾਨਸ਼ਨ (Zhong Shanshan) ਹੁਣ ਅੱਗੇ ਨਿਕਲ ਗਏ ਹਨ। Bloomberg Billionaires Index ਦੇ ਮੁਤਾਬਕ ਸੁਰਖੀਆਂ ਤੋਂ ਦੂਰ ਰਹਿਣ ਵਾਲੇ ਝੋਂਗ ਦੀ ਨੈੱਟਵਰਥ ਇਸ ਸਾਲ 70.9 ਅਰਬ ਡਾਲਰ ਤੋਂ ਵਧ ਕੇ 77.8 ਅਰਬ ਡਾਲਰ ਪਹੁੰਚ ਗਈ। ਇਸਦੇ ਨਾਲ ਹੀ ਉਹ ਦੁਨੀਆਂ ਦੇ 11ਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ।

ਏਸ਼ੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਹੁਣ Nongfu ਅਤੇ Wantai ਵਰਗੀ ਕੰਪਨੀਆਂ ਦੇ ਮਾਲਕ ਚੀਨ ਦੇ ਝੋਂਗ 77.8 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਪਹਿਲੇ ਨੰਬਰ ‘ਤੇ ਹਨ। ਮੁਕੇਸ਼ ਅੰਬਾਨੀ 76.6 ਅਰਬ ਡਾਲਰ ਦੀ ਵੈਲਥ ਦੇ ਨਾਲ ਦੂਜੇ ਸਥਾਨ ‘ਤੇ ਖਿਸਕ ਗਏ ਹਨ। ਇਸ ਸੂਚੀ ਵਿੱਚ ਤੀਜੇ ਸਥਾਨ ‘ਤੇ Pinduoduo ਦੇ ਕੋਲਿਨ ਹੁਆਂਗ ਹਨ, ਉਨ੍ਹਾਂ ਦੀ ਕੁੱਲ ਜਾਇਦਾਦ 63.1 ਅਰਬ ਡਾਲਰ ਹੈ। Tencent ਦੇ ਪੋਨੀ ਮਾਂ 56 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਚੌਥੇ ਨੰਬਰ ‘ਤੇ ਹਨ। ਅਲੀਬਾਬਾ ਅਤੇ ਐਂਡ ਵਰਗੀ ਕੰਪਨੀਆਂ ਦੇ ਮਾਲਕ ਜੈਕ ਮਾ 51.2 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਪੰਜਵੇਂ ਨੰਬਰ ‘ਤੇ ਖਿਸਕ ਗਏ ਹਨ।

Share This Article
Leave a Comment