ਕੈਲੀਫੋਰਨੀਆ : ਇੱਥੇ ਫਰਿਜ਼ਨੋ ‘ਚ ਇੱਕ ਸੜਕ ਹਾਦਸਾ ਵਾਪਰਨ ਨਾਲ 2 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਨੈਸ਼ਨਲ ਹਾਈਵੇ 41 ‘ਤੇ ਵਾਪਰਿਆ ਹੈ। ਵਿਟਨੀ ਐਵੇਨਿਊ ਰਿਵਰਡੇਲ ਨੇੜੇ ਤਿੰਨ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਵਿਟਨੀ ਐਵੇਨਿਊ ਰਿਵਰਡੇਲ ਨੇੜੇ ਚੌਕ ‘ਤੇ ਲਾਲ ਬੱਤੀ ਦਾ ਸਿੰਗਲ ਹੋਇਆ ਸੀ। ਇਸ ਦੌਰਾਨ ਉੱਤਰ ਦਿਸ਼ਾ ਵੱਲ ਜਾਣ ਵਾਲੀ ਇੱਕ BMW ਕਾਰ ਨੇ ਲਾਲ ਪੱਤੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਹਮਣੇ ਤੋਂ ਆ ਰਹੀਆਂ 2 ਕਾਰਾਂ ਨਾਲ BMW ਦੀ ਟੱਕਰ ਹੋ ਗਈ। ਹਾਦਸੇ ਦੌਰਾਨ BMW ਕਾਰ ਦੇ ਪਰਖੱਚੇ ਉੱਡ ਗਏ।
ਟੱਕਰ ਵਿੱਚ ਇੱਕ ਮਹਿਲਾ ਅਤੇ ਇੱਕ ਆਦਮੀ ਦੀ ਮੌਤ ਹੋ ਗਈ। ਜਦਕਿ BMW ਦਾ ਚਾਲਕ ਅਤੇ ਤੀਸਰੀ ਕਾਰ ਦਾ ਡਰਾਈਵਰ ਤੇ ਸਵਾਰੀਆਂ ਦਾ ਬਚਾਅ ਹੋ ਗਿਆ। BMW ਅਤੇ ਤੀਸਰੀ ਕਾਰ ‘ਚ ਸਵਾਰ ਯਾਤਰੀਆਂ ਮਾਮੂਲੀ ਸੱਟਾਂ ਹੀ ਵੱਜੀਆਂ। ਜਿਸ ਤੋਂ ਬਾਅਦ ਉਹਨਾਂ ਨੂੰ ਹਸਪਾਤਲ ਪਹੁੰਚਾਇਆ ਗਿਆ। ਦੋਵਾਂ ਲਾਸ਼ਾਂ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ।