ਸਾਇੰਸ ਸਿਟੀ ਵਿਖੇ ਜਲਦ ਲੱਗੇਗਾ ਸੂਰਜੀ ਊਰਜਾ ਦਾ ਪਾਵਰ ਪਲਾਂਟ

TeamGlobalPunjab
5 Min Read

ਚੰਡੀਗੜ੍ਹ, (ਅਵਤਾਰ ਸਿੰਘ): ਕੌਮੀ ਊਰਜਾ ਦਿਵਸ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ ਚੰਡੀਗੜ੍ਹ ਵਲੋਂ ਸਾਂਝੇ ਤੌਰ ‘ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲੀ ਬੱਚਿਆਂ ਦੇ ਰਚਨਾਤਮਿਕ ਮਾਡਲ ਬਣਾਉਣ ਅਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ। ਇਸ ਆਨਲਾਇਨ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ-ਵੱਖ ਵਿਦਿਆਕ ਅਦਾਰਿਆਂ ਤੋ 250 ਤੋਂ ਵੱਧ ਸਕੂਲੀ ਬੱਚਿਆਂ ਅਤੇ ਅਧਿਆਪਕਾ ਨੇ ਹਿੱਸਾ ਲਿਆ। ਇਸ ਮੌਕੇ ਕਰਵਾਏ ਮਾਡਲ ਬਣਾਉਣ ਦੇ ਮੁਕਾਬਲੇ ਵਿਚ 3000 ਰੁਪਏ ਪਹਿਲਾ ਇਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਦੇ ਅੰਨਸ਼ਪ੍ਰੀਤ ਸਿੰਘ ਨੇ ਦੂਜਾ 2000 ਰੁਪਏ ਦਾ ਇਨਾਮ ਵਾਈ ਐਸ ਪਬਲਿਕ ਸਕੂਲ ਬਰਨਾਲਾ ਦੀ ਹਰਨੂਰ ਕੌਰ ਨੇ ਅਤੇ ਤੀਜਾ 1000 ਰੁਪਏ ਦਾ ਇਨਾਮ ਕਮਲਾ ਨਹਿਰੂ ਪਬਲਿਕ ਸਕੂਲ ਫ਼ਗਵਾੜਾ ਦੇ ਸੌਰਵ ਚੱਢਾ ਨੇ ਜਿੱਤਿਆ। ਇਸੇ ਤਰਾਂ ਹੀ ਭਾਸ਼ਣ ਮੁਕਾਬਲੇ ਵਿਚ ਪਹਿਲਾ ਇਨਾਮ ਕਮਲਾ ਨਹਿਰੂ ਪਬਲਿਕ ਸਕੂਲ ਫ਼ਗਵਾੜਾ ਦੀ ਅਬਜਾ ਡੋਰਬਲਾ, ਸੈਨਿਕ ਸਕੂਲ ਕਪੂਰਥਲਾ ਦੇ ਮਹਾਂਵੀਰ ਸਿੰਘ ਨੇ ਦੂਜਾ ਅਤੇ ਤਸੀਰਾ ਇਨਾਮ ਸੱਤਪਾਲ ਮਿੱਤਲ ਸਕੂਲ ਲੁਧਿਆਣਾ ਦੀ ਪਿਯਾ ਖੁਰਾਣਾ ਨੇ ਜਿੱਤਿਆ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਾਇੰਸ ਸਿਟੀ ਵਲੋਂ ਪਹਿਲਾ ਹੀ ਇਸ ਪਾਸੇ ਮੀਲ ਪੱਥਰ ਸਥਾਪਿਤ ਕਰਦਿਆਂ 2012 ਦੌਰਾਨ ਸੂਰਜੀ ਊਰਜਾ ਦਾ 100 ਕਿਲੋਵਾਟ ਪਾਵਰ ਪਲਾਂਟ ਲਗਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਾਇੰਸ ਸਿਟੀ ਵਲੋਂ ਊਰਜਾ ਬਚਤ ਦੇ ਬਹੁਤ ਸਾਰੇ ਮਾਪਦੰਡਾਂ ਨੂੰ ਅਪਣਾਇਆ ਗਿਆ ਅਤੇ 2012-13 ਦੌਰਾਨ ਊਰਜਾ ਦਾ ਆਡਿਟ ਵੀ ਕਰਵਾਇਆ ਜਾ ਚੁੱਕਾ ਹੈ। ਦੰਸਬਰ 2013 ਨੂੰ ਬਿਊਰੋ ਆਫ਼ ਅਨਰਜੀ ਐਫ਼ੀਸੈਂਸ਼ੀ ਵਲੋਂ ਸਾਇੰਸ ਸਿਟੀ ਨੂੰ ਊਰਜਾ ਦੀ ਬੱਚਤ ਦੀ ਉਦਯੋਗਿਕ ਕੈਟਾਗਿਰੀ ਵਿਚ ਦੂਜਾ ਇਨਾਮ ਦਿੱਤਾ ਗਿਆ ਹੈ। ਹੁਣ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਸਹਿਯੋਗ ਨਾਲ 500 ਕਿਲੋਵਾਟ ਦਾ ਸੂਰਜੀ ਊਰਜਾ ਦਾ ਪਲਾਂਟ ਸਥਾਪਿਤ ਕਰਨ ਦੀ ਪ੍ਰੀਕ੍ਰਿਆ ਚਲ ਰਹੀ ਹੈ। ਉਨ੍ਹਾਂ ਊਰਜਾ ਦੇ ਮੁੜਨਵਿਆਉਣ ਦੀ ਮਹੱਹਤਾਂ ‘ਤੇ ਜੋਰ ਦਿੰਦਿਆ ਕਿਹਾ ਕਿ ਊਰਜਾ ਦੇ ਮੁੜਨਵਿਆਉਣ ਸਾਧਾਨਾਂ ਦੀ ਲਗਾਤਾਰ ਵਰਤੋਂ ਨਾਲ ਹੀ ਸਥਾਈ ਵਿਕਾਸ ਸੰਭਵ ਹੈ ਅਤੇ ਇਹ ਵਿਸ਼ਾਵਾਯ ਕੀਤਾ ਹੈ ਕਿ ਮੁੜਨਵਿਆਉਣਾ ਊਰਜਾ ਦੇ ਸਾਧਾਨ ਸਾਰਿਆਂ ਲਈ ਸਥਾਈ ਅਤੇ ਕਫ਼ਾਇਤੀ ਹੋਣ ਕਾਰਨ ਪਹੁੰਚ ਵਿਚ ਹਨ। ਭਾਰਤ ਸਰਕਾਰ ਵਲੋਂ ਭਾਰਤ ਨੂੰ ਮੁੜ ਨਵਿਆਉਣਯੋਗ ਊਰਜਾ ਦੇ ਸਾਧਨਾ ਦੀ ਵਰਤੋਂ ਵਿਚ ਮੋਹਰੀ ਬਣਾਉਣ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ।

ਪੰਜਾਬ ਊਰਜਾ ਵਿਕਾਸ ਏਜੰਸੀ ਦੇ ਪ੍ਰੋਜੈਕਟ ਮੈਨੇਜਰ ਸ੍ਰੀ ਮਨੀ ਖੰਨਾ ਅਤੇ ਸ਼ਰਧ ਸ਼ਰਮਾ ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਹਰ ਸਾਲ 14 ਦਸੰਬਰ ਦਾ ਦਿਨ ਊਰਜਾ ਦੀ ਸਾਡੀ ਰੋਜ਼ਾਨਾਂ ਦੀ ਜ਼ਿੰਦਗੀ ਵਿਚ ਲੋੜ, ਵਰਤੋਂ ਤੇ ਘਾਟ ਅਤੇ ਇਸ ਦੇ ਪਰਿਆਵਰਣ ਪ੍ਰਬੰਧ ‘ਤੇ ਪੈ ਰਹੇ ਲਗਾਤਾਰ ਪ੍ਰਭਾਵਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਹਿੱਤ, ਉੂਰਜਾ ਦੇ ਰੱਖ-ਰਖਾਵ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਊਰਜਾ ਦੀ ਮਹੱਹਤਾ, ਰੱਖ-ਰਖਾਵ ਦੇ ਮਾਪਦੰਡਾਂ ਦੀ ਲਾਭਾਂ ਪ੍ਰਤੀ ਜਨ-ਸਧਾਰਨ ਵਿਚ ਜਾਗਰੂਕਤਾ ਪੈਦਾ ਕਰਨ ਵੱਲ ਜਿੱਥੇ ਪੰਜਾਬ ਊਰਜਾ ਵਿਕਾਸ ਏਜੰੰਸੀ ਸਟੇਟ ਏਜੰਸੀ ਦੇ ਤੌਰ ‘ਤੇ ਕੰਮ ਕਰ ਰਹੀ ਹੈ, ਉੱਥੇ ਹੀ ਪੇਡਾ ਵਲੋਂ ਵਪਾਰਕ ਕੰਪਲੈਕਸਾਂ, ਸਰਕਾਰੀ ਇਮਾਰਤਾ ਅਤੇ ਉਦਯੋਗਾਂ ਵਿਚ ਊਰਜਾ ਸਮਰੱਥਾ ਦੇ ਪ੍ਰਭਾਸ਼ਾਲੀ ਪ੍ਰੋਜੈਕਟ ਵੀ ਸਥਾਖਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੇਡਾ ਵਲੋਂ ਊਰਜਾ ਦੀ ਸਾਂਭ-ਸੰਭਾਲ ਦੇ ਮਾਪਦੰਡਾਂ ਨੂੱ ਅਪਣਾਉਂਦਿਆਂ ਨਾ ਸਿਰਫ਼ ਨਵੀਨ ਅਤੇ ਮੁੜਿਅਨਾਉਣ ਊਰਜਾ ਦੇ ਸਰੋਤ ਵਿਕਸਤ ਕੀਤੇ ਜਾ ਰਹੇ ਹਨ ਸਗੋਂ ਊਰਜਾ ਦੀ ਸਮਰੱਥਾਂ ਵਿਚ ਸੁਧਾਰ ਕਰਨ ਦੇ ਵੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਊਰਜਾ ਦੇ ਰੱਖ-ਰਖਾਵ ਵੱਲ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵਲੋਂ ਬਹੁਤ ਅਹਿਮ ਕਦਰ ਚੁੱਕੇ ਗਏ ਹਨ। ਇਸ ਅਧੀਨ ਊਰਜਾ ਆਡਿਟ ਦੀਆਂ ਸਿਫ਼ਰਾਸ਼ਾ ਨੂੰ ਲਾਗੂ ਕਰਦਿਆਂ ਜਿੱਥੇ ਊਰਜਾ ਆਡਿਟ ਕਰਵਾਏ ਜਾ ਰਹੇ ਹਨ, ਉੱਥੇ ਹੀ ਐਲ.ਈ.ਡੀ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਊਰਜਾ ਦੇ ਰੱਖ-ਰਖਾਵ ਸਬੰਧੀ ਬਹੁਤ ਸਾਰੀਆਂ ਵਰਕਸ਼ਾਪਾਂ, ਸੈਮੀਨਾਰ ਸਮੇਤ ਬਹੁਤ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਸੂਰਜੀ ਊਰਜਾ ਦੇ ਮੁੜਨਵਿਆਉਣ ਯੋਗ ਸਧਾਨਾਂ ਦੀ ਸਥਾਪਨਾ ਦਾ ਮੁੱਖ ਉਦੇਸ਼ ਦੇਸ਼ ਦੇ ਆਰਥਿਕ ਵਿਕਾਸ, ਊਰਜਾ ਦੇ ਸਾਧਨਾਂ ਦੀ ਸਾਰਿਆ ਤੱਕ ਪਹੁੰਚ ਅਤੇ ਜਲਵਾਯੂ ਪਰਿਵਰਤਨਾਂ ਦੇ ਪ੍ਰਭਾਵਾਂ ਨੂੰ ਘਟਾਉਣਾ ਹੈ। ਉਨ੍ਹਾਂ ਕਿਹਾ ਕਿ ਭਾਰਤ ਊਰਜਾ ਦੇ ਸਾਧਨਾਂ ਵਿਚ ਬਹੁਤਤਾਤ ਵਾਲਾ ਦੇਸ਼ ਅਤੇ ਭਾਰਤ ਸਵੱਛ ਅਤੇ ਵਾਤਾਵਰਣ ਅਨੁਕੂਲ ਊਰਜਾ ਦੇ ਖੇਤਰ ਵਿਚ ਇਕ ਮੋਹਰੀ ਦੇਸ਼ ਵਜੋਂ ਉਭਰ ਕੇ ਸਾਹਮਣੇ ਆਏਗਾ।

Share This Article
Leave a Comment