ਰਾਜਪੁਰਾ: ਕੇਂਦਰ ਸਰਕਾਰ ਵੱਲੋਂ ਲਿਆਏ ਗਏ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਅੱਜ ਸ਼ੰਭੂ ਬਾਰਡਰ ਵਿਖੇ ਕੇਂਦਰ ਸਰਕਾਰ ਦੇ ਖ਼ਿਲਾਫ਼ ਕਾਂਗਰਸ ਧਰਨਾ ਦੇ ਰਹੀ ਹੈ। ਇਹ ਰੋਸ ਮੁਜ਼ਾਹਰਾ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਅਗਵਾਈ ਹੇਠ ਲਾਇਆ ਗਿਆ ਹੈ।
ਇਸ ਧਰਨੇ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਚੇਅਰਮੈਨ ਲਾਲ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਵਿਧਾਇਕ ਪਰਗਟ ਸਿੰਘ, ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਸਤਵਿੰਦਰ ਬਿੱਟੀ ਅਤੇ ਹੋਰ ਆਗੂ ਪਹੁੰਚ ਗਏ ਹਨ। ਇਸ ਦੌਰਾਨ ਵੱਡੀ ਗਿਣਤੀ ‘ਚ ਹਲਕੇ ਦੇ ਲੋਕ ਆਗੂਆਂ ਦੇ ਵਿਚਾਰ ਸੁਣਨ ਲਈ ਇੱਥੇ ਪਹੁੰਚੇ ਹੋਏ ਹਨ।
Punjab Pradesh Congress Committee President @sunilkjakhar Ji along with Cabinet Ministers @Sukhjinder_INC Ji, Tript Rajinder Singh Bajwa Ji, MLAs @HardialKamboj Ji, Santokh Singh Bhalaipur Ji and other Congress leaders and workers at the Shambhu barrier. pic.twitter.com/xunQycBlZw
— Punjab Congress (@INCPunjab) December 14, 2020
ਉੱਥੇ, ਕਿਸਾਨ ਸੰਗਠਨ ਸੂਬੇ ਦੇ ਵੱਖ ਸਥਾਨਾਂ ‘ਤੇ ਧਰਨਾ ਦੇ ਰਹੇ ਹਨ। ਦੂਜੇ ਪਾਸੇ ਡਾ.ਦਿਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਵਰਕਰ ਜ਼ਿਲ੍ਹੇ ‘ਚ ਦਿੱਤੇ ਜਾਣ ਵਾਲੇ ਕਿਸਾਨ ਸੰਗਠਨਾਂ ਦੇ ਧਰਨੇ ‘ਚ ਸ਼ਾਮਲ ਹੋਣਗੇ।