ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਵੈਕਸੀਨ ਦੀ ਸਟੋਰੇਜ ਅਤੇ ਵੰਡ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਜਿਸ ‘ਤੇ ਹਰਿਆਣਾ ਸਰਕਾਰ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।
ਹਰਿਆਣਾ ‘ਚ ਵੈਕਸੀਨ ਦੇ ਲਈ ਸਭ ਤੋਂ ਪਹਿਲਾਂ VIP ਲੋਕ ਸਾਹਮਣੇ ਆਉਣਗੇ। ਵੈਕਸੀਨ ਦਾ ਟੀਕਾ ਸਭ ਤੋਂ ਪਹਿਲਾਂ ਮੰਤਰੀ, ਐਮਪੀ ਅਤੇ ਐਮਐਲਏ ਨੂੰ ਲਗਾਏ ਜਾਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਿਸ ‘ਤੇ ਕਾਫੀ ਸਵਾਲ ਖੜ੍ਹੇ ਹੋ ਰਹੇ ਹਨ।
ਹਰਿਆਣਾ ਦੇ ਗੁਆਂਢੀ ਸੂਬਾ ਪੰਜਾਬ ਵਿੱਚ ਸਭ ਤੋਂ ਪਹਿਲਾਂ ਕੋਰੋਨਾ ਦੀ ਵੈਕਸੀਨ ਹੈਲਥ ਵਰਕਰਾਂ ਨੂੰ ਲਗਾਈ ਜਾਵੇਗੀ। ਉਸ ਤੋਂ ਬਾਅਦ ਫਰੰਟ ਲਾਈਨ ਵਾਰੀਅਰ ਨੂੰ ਡੋਜ਼ ਦਿੱਤੀ ਜਾਵੇਗੀ ਤੇ ਫਿਰ 50 ਸਾਲ ਦੀ ਉਮਰ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਤਿਆਰੀ ਕੀਤੀ ਗਈ ਹੈ, ਪਰ ਹਰਿਆਣਾ ਵਿਚ ਸਭ ਤੋਂ ਪਹਿਲਾਂ ਮੰਤਰੀ, ਸੰਸਦ ਮੈਂਬਰਾਂ, ਵਿਧਾਇਕਾਂ ਨੂੰ ਟੀਕਾ ਲਗਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ।