ਹਰਿਆਣਾ: ਸੂਬੇ ਵਿੱਚ ਵੀ ਵੱਡੇ ਪੱਧਰ ‘ਤੇ ਖੇਤੀ ਕਾਨੂੰਨ ਦਾ ਵਿਰੋਧ ਹੋ ਰਿਹਾ ਹੈ। ਇਸ ਪ੍ਰਦਰਸ਼ਨ ਦਾ ਹਿੱਸਾ ਹੁਣ ਖਾਪ ਪੰਚਾਇਤਾਂ ਵੀ ਬਣ ਰਹੀਆਂ ਹਨ। ਜਿਸ ਦੇ ਚਲਦੇ ਜੀਂਦ ‘ਚ ਖਾਪ ਪੰਚਾਇਤਾਂ ਦਾ ਅਨੌਖਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਕੇਂਦਰ ਦੀ ਮੋਦੀ ਸਰਕਾਰ ਨੂੰ ਜਗਾਉਣ ਦੇ ਲਈ ਹਰਿਆਣਾ ਵਿਚ ਖਾਪ ਮੈਂਬਰਾਂ ਨੇ ਮੱਝ ਦੇ ਅੱਗੇ ਬੀਨ ਵਜਾ ਕੇ ਵਿਰੋਧ ਜਤਾਇਆ।
ਖਾਪ ਲੀਡਰਾਂ ਨੇ ਕਿਹਾ ਕਿ ਬੀਨ ਵਜਾਉਣ ਦੇ ਨਾਲ ਮੱਝ ਨੇ ਤਾਂ ਸਿਰ ਹਿਲਾ ਦਿੱਤਾ ਪਰ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਰੱਦ ਕਰਨ ‘ਤੇ ਇੱਕ ਵਾਰ ਵੀ ਨਹੀਂ ਸਿਰ ਹਿਲਾਇਆ। ਇਸ ਅਨੌਖੇ ਪ੍ਰਦਰਸ਼ਨ ਦੇ ਵਿੱਚ ਪਿੰਡ ਦੀਆਂ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਬੀਜੇਪੀ ਲੀਡਰਾਂ ਦਾ ਬਾਈਕਾਟ ਕੀਤਾ ਜਾਵੇਗਾ। ਪਿੰਡ ਵਿੱਚ ਬੀਜੇਪੀ ਦੇ ਕਿਸੇ ਵੀ ਲੀਡਰ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।